ਝਗੜਾ ਸੁਲਝਾਉਣ ਗਏ ਅੰਮ੍ਰਿਤਧਾਰੀ ਸਿੱਖ ਦੀ ਲਾਹੀ ਪੱਗ ਅਤੇ ਤੋੜਿਆ ਗਾਤਰਾ, ਕੇਸ ਦਰਜ

Wednesday, Aug 24, 2022 - 10:09 AM (IST)

ਝਗੜਾ ਸੁਲਝਾਉਣ ਗਏ ਅੰਮ੍ਰਿਤਧਾਰੀ ਸਿੱਖ ਦੀ ਲਾਹੀ ਪੱਗ ਅਤੇ ਤੋੜਿਆ ਗਾਤਰਾ, ਕੇਸ ਦਰਜ

ਬਟਾਲਾ (ਬੇਰੀ) - ਥਾਣਾ ਘੁਮਾਣ ਦੀ ਪੁਲਸ ਨੇ ਅੰਮ੍ਰਿਤਧਾਰੀ ਸਿੱਖ ਦੀ ਪੱਗ ਲਾਉਣ ਅਤੇ ਗਾਤਰਾ ਤੋੜਨ ਵਾਲੇ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਨਵਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸ਼ਕਾਲਾ ਨੇ ਦੱਸਿਆ ਕਿ 21 ਅਗਸਤ ਨੂੰ ਸਮਾਂ ਕਰੀਬ ਰਾਤ 8:15 ਵਜੇ ਉਹ ਆਪਣੀ ਦੁਕਾਨ ’ਤੇ ਸਬਜ਼ੀ ਵੇਚ ਰਿਹਾ ਸੀ। ਇਸ ਦੌਰਾਨ ਇਕ ਵਿਅਕਤੀ ਉਸਦੀ ਦੁਕਾਨ ’ਤੇ ਸਬਜ਼ੀ ਦਾ ਹਿਸਾਬ ਕਰਦੇ ਸਮੇਂ ਉੱਚੀ ਆਵਾਜ਼ ’ਚ ਬੋਲਣ ਲੱਗਾ, ਜਿਸ ਤੋਂ ਬਾਅਦ ਉਕਤ ਵਿਅਕਤੀ ਦੇ 2 ਹੋਰ ਸਾਥੀ, ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ, ਦੁਕਾਨ ’ਤੇ ਆਏ ਅਤੇ ਗਾਲੀ-ਗਲੋਚ ਕਰਨ ਲੱਗ। 

ਪੜ੍ਹੋ ਇਹ ਵੀ ਖ਼ਬਰ: VIP ਸੁਰੱਖਿਆ 'ਤੇ ਹਾਈਕੋਰਟ ਦਾ ਵੱਡਾ ਫ਼ੈਸਲਾ, ਪੰਜਾਬ ਸਰਕਾਰ ਨੂੰ ਵੀ ਪਾਈ ਝਾੜ

ਉਕਤ ਵਿਅਕਤੀਆਂ ਦਾ ਰੌਲਾ ਸੁਣ ਕੇ ਉਸਦੀ ਦੁਕਾਨ ’ਤੇ ਸੰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਘੁਮਾਣ ਆਇਆ। ਉਸਨੇ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਉਕਤ ਵਿਅਕਤੀ ਨੇ ਸੰਦੀਪ ਸਿੰਘ ਦੀ ਪੱਗ ਲਾਹ ਦਿੱਤੀ ਅਤੇ ਉਸ ਦੇ ਗਲ ’ਚ ਪਾਇਆ ਗਾਤਰਾ ਵੀ ਤੋੜ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਨਵਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 2 ਪਛਾਤੇ ਅਤੇ ਅਣਪਛਾਤੇ ਵਿਅਕਤੀ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ: ਪੁੱਛਿਓ ਨਾ ਕੌਣ! ਜਦੋਂ ਇਕ ਵੱਡੇ ਅਫ਼ਸਰ ਨੂੰ ਪਸੰਦ ਆ ਗਏ ‘ਗੁੱਚੀ ਦੇ ਸ਼ੂਜ਼’...


author

rajwinder kaur

Content Editor

Related News