ਜ਼ਿੰਦਗੀ ਨੂੰ ਸੰਜੀਵਨੀ ਦੇਣ ਵਾਲੀ ਡਾਇਲ 108 ਖੁਦ ''ਕੋਮਾ'' ''ਚ

05/21/2018 10:22:52 AM

ਅੰਮ੍ਰਿਤਸਰ (ਜ. ਬ., ਨਵਦੀਪ) : ਜ਼ਿੰਦਗੀ ਨੂੰ ਸੰਜੀਵਨੀ ਦੇਣ ਵਾਲੀ ਡਾਇਲ 108 ਐਂਬੂਲੈਂਸ ਖੁਦ 'ਕੋਮਾ' ਵਿਚ ਹੈ। ਪੰਜਾਬ ਨੂੰ ਡਾਇਲ 108 ਸਰਵਿਸ ਤਹਿਤ ਵੱਖ-ਵੱਖ ਹਿੱਸਿਆਂ ਵਿਚ ਵੰਡ ਕੇ ਨੈਸ਼ਨਲ ਰੂਰਲ ਹੈਲਥ ਸਿਸਟਮ (ਐੱਨ. ਆਰ. ਐੱਚ. ਐੱਮ.) ਅਧੀਨ  ਚੱਲ ਰਹੀ ਇਸ ਯੋਜਨਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਨੇ 'ਜਿਗਿਤਸਾ ਹੈਲਥ ਕੇਅਰ ਲਿਮਟਿਡ' ਨਾਲ ਸਮਝੌਤਾ ਕੀਤਾ ਹੈ, ਜਿਸ ਤਹਿਤ ਡਾਇਲ 108 ਐਂਬੂਲੈਂਸ ਪਿਛਲੇ 7 ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਐਮਰਜੈਂਸੀ ਫ੍ਰੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਪਰ ਹੁਣ ਇਹ ਖੁਦ ਕੋਮਾ ਵਿਚ ਹੈ। ਡਾਇਲ 108 ਕੋਲ ਪੂਰੇ ਪੰਜਾਬ ਵਿਚ ਕੁਲ 240 ਐਂਬੂਲੈਂਸਾਂ ਹਨ, ਜਿਨ੍ਹਾਂ ਵਿਚ ਸਾਰੀਆਂ ਨੇ 5 ਲੱਖ ਤੋਂ ਸਾਢੇ 5 ਲੱਖ ਕਿਲੋਮੀਟਰ ਦਾ ਸਫਰ ਤੈਅ ਕਰ ਲਿਆ ਹੈ। ਕਾਗਜ਼ਾਂ ਵਿਚ ਇਨ੍ਹਾਂ ਦੀ ਮਿਆਦ ਖਤਮ ਹੋ ਚੁੱਕੀ ਹੈ ਪਰ ਫਿਰ ਵੀ ਪੰਜਾਬ ਵਾਸੀਆਂ ਨੂੰ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ।
ਹਾਲਾਂਕਿ ਜਿਗਿਤਸਾ ਹੈਲਥ ਕੇਅਰ ਲਿਮਟਿਡ ਨੇ ਮੌਜੂਦਾ ਕੈਪਟਨ ਸਰਕਾਰ ਤੋਂ 100 ਨਵੀਆਂ ਐਂਬੂਲੈਂਸਾਂ ਦੀ ਮੰਗ ਰੱਖੀ ਹੈ, ਉਮੀਦ ਹੈ ਕਿ 15 ਅਗਸਤ 2018 ਤੋਂ ਪਹਿਲਾਂ ਨਵੀਆਂ ਐਂਬੂਲੈਂਸਾਂ ਵਿਭਾਗ ਨੂੰ ਮਿਲ ਜਾਣਗੀਆਂ। ਅਜਿਹੇ 'ਚ ਐਮਰਜੈਂਸੀ ਸੇਵਾਵਾਂ ਨੂੰ ਲੈ ਕੇ ਔਖੇ ਸਾਹ ਲੈ ਰਹੀ ਡਾਇਲ 108 ਨੂੰ ਪੰਜਾਬ ਸਰਕਾਰ ਨੇ ਹੋਰ ਬਿਹਤਰ ਬਣਾਉਣ ਲਈ ਹਾਮੀ ਭਰੀ ਹੈ। ਭਾਵੇਂ ਹੀ ਡਾਇਲ 108 ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਹਟਾ ਦਿੱਤੀ ਗਈ ਹੈ ਪਰ ਹੁਣ ਵੀ ਉਨ੍ਹਾਂ ਦੇ ਫੋਟੋ ਡਾਇਲ 108 ਦੇ ਪੁਰਾਣੇ ਪੋਸਟਰਾਂ ਵਿਚ ਦਿਸਦੀ ਹੈ। ਹਾਲਾਂਕਿ ਸੱਤਾ ਬਦਲਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਦੇ ਸਥਾਨ 'ਤੇ ਨਵੇਂ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਾਉਣ ਲਈ ਚੰਡੀਗੜ੍ਹ ਤੋਂ ਮਨਾਹੀ ਕੀਤੀ ਗਈ ਸੀ ਪਰ ਡਾਇਲ 108 ਵਿਚ ਹੁਣ ਵੀ ਅਟਲ ਸਿਹਤ ਸੇਵਾ ਜਾਰੀ ਹੈ।
108 ਅਟਲ ਸਿਹਤ ਸੇਵਾ ਅਧੀਨ ਦਿੱਤੀ ਜਾਂਦੀ ਹੈ ਸਪੈਸ਼ਲ ਟ੍ਰੇਨਿੰਗ 
ਸੜਕ ਦੁਰਘਟਨਾ, ਹਾਰਟ ਅਟੈਕ, ਸੱਪ ਦੇ ਕੱਟਣ, ਕੀੜੇ-ਮਕੌੜੇ ਦੇ ਕੱਟਣ, ਪਸ਼ੂਆਂ ਦੇ ਕੱਟਣ, ਸ਼ੂਗਰ, ਦਮ ਘੁੱਟਣ ਤੇ ਬੇਹੋਸ਼ੀ ਦੌਰਾਨ ਮਰੀਜ਼ ਨੂੰ ਐਮਰਜੈਂਸੀ ਕੀ-ਕੀ ਸੁਵਿਧਾਵਾਂ ਦਿੱਤੀਆਂ ਜਾਣੀਆਂ ਹਨ, ਬਾਰੇ ਡਾਇਲ 108 ਦੇ ਸਾਰੇ ਐਂਬੂਲੈਂਸ ਦੇ ਕਰਮਚਾਰੀਆਂ ਨੂੰ ਬਿਹਤਰ ਟ੍ਰੇਨਿੰਗ ਦਿੱਤੀ ਜਾਂਦੀ ਹੈ।

PunjabKesari
ਡਾਇਲ 108 'ਚ 2 ਦਰਜਨ ਤੋਂ ਵੱਧ ਬੱਚਿਆਂ ਨੇ ਦਿੱਤੇ ਜਨਮ
ਡਾਇਲ 108 ਐਂਬੂਲੈਂਸ 'ਚ ਰਾਜਪੁਰਾਫੂਲ ਦੀ ਗਗਨਦੀਪ ਕੌਰ ਨੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ, 2011 ਤੋਂ ਹੁਣ ਤੱਕ ਕਰੀਬ 3 ਦਰਜਨ ਬੱਚੇ ਡਾਇਲ 108 ਵਿਚ ਜਨਮ ਦੇ ਚੁੱਕੇ ਹਨ। ਹਾਲਾਂਕਿ ਡਾਇਲ 108 ਵਿਚ ਕੋਈ ਮਹਿਲਾ ਸਟਾਫ ਨਹੀਂ ਹੁੰਦੀ। ਐਮਰਜੈਂਸੀ ਸਬੰਧੀ ਮੌਕੇ 'ਤੇ ਮੌਜੂਦ ਸਟਾਫ ਹੀ ਉਨ੍ਹਾਂ ਨੂੰ ਡਲਿਵਰੀ ਕਿੱਟ ਅਤੇ ਹੋਰ ਚੀਜ਼ਾਂ ਉਪਲਬਧ ਕਰਵਾਉਂਦਾ ਹੈ। ਡਾਇਲ 108 ਦੇ ਪ੍ਰਾਜੈਕਟ ਹੈੱਡ ਸਾਕੇਤ ਮੁਖਰਜੀ ਦੱਸਦੇ ਹਨ ਕਿ ਡਾਇਲ 108 ਐਂਬੂਲੈਂਸ ਹੁਣ ਤੱਕ ਕਰੀਬ 2 ਦਰਜਨ ਤੋਂ ਵੱਧ ਬੱਚਿਆਂ ਨੂੰ ਹਸਪਤਾਲ ਪੁੱਜਣ ਤੋਂ ਪਹਿਲਾਂ ਨਵੀਂ ਜ਼ਿੰਦਗੀ ਦੇਣ ਵਿਚ ਕਾਮਯਾਬ ਹੋਈ ਹੈ।

PunjabKesari
ਸਰਦੀਆਂ 'ਚ ਡਾਇਲ 108 ਦੀ ਮੰਗ ਜ਼ਿਆਦਾ, ਨਸ਼ਿਆਂ ਕਾਰਨ ਵਧੇ ਹਾਦਸੇ
ਉਂਝ ਤਾਂ ਡਾਇਲ 108 ਦੀ ਮੰਗ ਰੋਜ਼ ਹੀ ਰਹਿੰਦੀ ਹੈ ਪਰ ਸਰਦੀਆਂ ਵਿਚ ਮੰਗ ਜ਼ਿਆਦਾ ਵੱਧ ਜਾਂਦੀ ਹੈ। ਸਵੇਰੇ 8 ਤੋਂ 2 ਵਜੇ ਤੱਕ ਅਤੇ ਸ਼ਾਮ 6 ਤੋਂ ਰਾਤ 12 ਵਜੇ ਤੱਕ ਡਾਇਲ 108 ਨੂੰ ਜ਼ਿਆਦਾ ਕਾਲ ਆਉਂਦੀਆਂ ਹਨ। 24 ਘੰਟੇ 365 ਦਿਨ ਡਾਇਲ 108 ਸੇਵਾਵਾਂ ਦਿੰਦੀ ਹੈ। ਅੰਮ੍ਰਿਤਸਰ ਸਥਿਤ ਕੰਟਰੋਲ ਰੂਮ ਤੋਂ ਪੂਰੇ ਪੰਜਾਬ ਨੂੰ ਡਾਇਲ 108 ਕਵਰ ਕਰਦੀਆਂ ਹਨ। ਕਰੀਬ 1200 ਸਟਾਫ ਮੈਂਬਰ ਲੋਕਾਂ ਨੂੰ ਫ੍ਰੀ ਸੇਵਾਵਾਂ ਦੇ ਰਹੇ ਹਨ। ਖਾਸ ਗੱਲ ਹੈ ਕਿ ਡਾਇਲ 108 'ਤੇ ਆਉਣ ਵਾਲੀ ਪੰਜਾਬ ਤੋਂ ਸਭ ਤੋਂ ਵੱਧ ਸੂਚਨਾ ਨਸ਼ੇ ਨਾਲ ਹੋਣ ਵਾਲੇ ਰੋਡ ਐਕਸੀਡੈਂਟ ਹਨ। 10 'ਚੋਂ 5-6 ਕੇਸ ਰੋਡ ਐਕਸੀਡੈਂਟ ਨਾਲ ਜੁੜੇ ਹੁੰਦੇ ਹਨ। ਡਾਇਲ 108 ਦੇ ਰੋਹਿਤ ਖੱਤਰੀ ਕਹਿੰਦੇ ਹਨ ਕਿ ਡਾਇਲ 108 ਬਿਹਤਰ ਸੇਵਾਵਾਂ ਦੇ ਰਹੀ ਹੈ। ਪੂਰੇ ਪੰਜਾਬ ਦਾ ਸੰਚਾਲਨ ਅੰਮ੍ਰਿਤਸਰ ਕੰਟਰੋਲ ਰੂਮ ਤੋਂ ਕੀਤਾ ਜਾਂਦਾ ਹੈ। ਰੋਜ਼ਾਨਾ 2500 ਤੋਂ 3000 ਕਾਲਾਂ ਆਉਂਦੀਆਂ ਹਨ।

PunjabKesari
ਆਕਸੀਜਨ ਤੋਂ ਇਲਾਵਾ ਕੁਝ ਨਹੀਂ ਹੈ ਡਾਇਲ 108 'ਚ
ਐਂਬੂਲੈਂਸ ਡਾਇਲ 108 ਵਿਚ ਆਕਸੀਜਨ ਤੋਂ ਇਲਾਵਾ ਕੁਝ ਨਹੀਂ ਹੈ। ਹਾਲਾਂਕਿ ਹਰੇਕ ਡਾਇਲ 108 ਵਿਚ 31 ਤਰ੍ਹਾਂ ਦੀਆਂ ਜੈਨੇਰਿਕ ਦਵਾਈਆਂ, 21 ਤਰ੍ਹਾਂ ਦੇ ਐਮਰਜੈਂਸੀ ਔਜਾਰ, 2 ਆਕਸੀਜਨ ਸਿਲੰਡਰ, 3 ਸਟਰੇਚਰ ਹੋਣੇ ਜ਼ਰੂਰੀ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਨਿਗਰਾਨੀ ਨੈਸ਼ਨਲ ਰੂਰਲ ਹੈਲਥ ਮਿਸ਼ਨ (ਐੱਨ. ਆਰ. ਐੱਚ. ਐੱਮ.) ਕਰਦਾ ਹੈ।


Related News