ਸੈਲਾਨੀਆਂ ਨਾਲ ਲੁੱਟ ਦਾ ਮਾਮਲਾ: ਤਿੰਨੋਂ ਮੁਲਜ਼ਮ ਜਲਦ ਹੋਣਗੇ ਪੁਲਸ ਦੀ ਗ੍ਰਿਫ਼ਤ ’ਚ : ਏ. ਸੀ. ਡੀ. ਪੀ ਰਾਣਾ

12/30/2023 10:58:07 AM

ਅੰਮ੍ਰਿਤਸਰ (ਜਸ਼ਨ)- ਗੁਰੂ ਨਗਰੀ ਵਿਚ ਕੋਲਕਾਤਾ ਤੋਂ ਆਏ ਤਿੰਨ ਸੈਲਾਨੀਆਂ ਨੂੰ ਇਕ ਈ-ਰਿਕਸ਼ਾ ਚਾਲਕ ਅਤੇ ਉਸਦੇ ਦੋ ਸਾਥੀਆਂ ਵੱਲੋਂ ਲੁੱਟਣ ਦੇ ਮਾਮਲੇ ਵਿੱਚ ਪੁਲਸ ਨੇ ਤਿੰਨੋਂ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ’ਤੇ ਏ. ਡੀ. ਸੀ. ਪੀ.-3 ਅਭਿਮਨਿਊ ਰਾਣਾ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਥਾਣਾ ਬੀ ਡਵੀਜ਼ਨ ਦੀ ਪੁਲਸ ਨੂੰ ਇਸ ਮਾਮਲੇ ਨੂੰ ਤੁਰੰਤ ਹੱਲ ਕਰਨ ਦੇ ਹੁਕਮ ਦਿੱਤੇ ਹਨ। ਥਾਣਾ ਬੀ ਡਵੀਜ਼ਨ ਦੇ ਇੰਸਪੈਕਟਰ ਸੁਖਬੀਰ ਸਿੰਘ ਨੇ ਇਸ ਸਬੰਧੀ ਟੀਮ ਦਾ ਗਠਨ ਕੀਤਾ ਹੈ। ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰਦੇ ਹੋਏ ਪੁਲਸ ਨੇ ਹੁਣ ਤਿੰਨਾਂ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਪੁਲਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਸਾਰੇ ਮੁਲਜ਼ਮ 24 ਘੰਟਿਆਂ ਵਿਚ ਪੁਲਸ ਦੀ ਗ੍ਰਿਫ਼ਤ ਵਿੱਚ ਹੋਣਗੇ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: ਮਾਲਕਣ ਕੁੜੀ ਨਾਲ 2 ਸਾਲਾਂ ਤੋਂ ਢਾਉਂਦੀ ਰਹੀ ਤਸ਼ੱਦਦ, ਹੈਰਾਨ ਕਰੇਗਾ ਪੂਰਾ ਮਾਮਲਾ

ਕੀ ਸੀ ਮਾਮਲਾ 

ਪੀੜਤ ਸ਼ਿਵ ਵਾਸੀ ਕਲਕੱਤਾ ਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਨਵੇਂ ਸਾਲ ਦੇ ਮੌਕੇ ’ਤੇ ਗੁਰੂ ਘਰ ਮੱਥਾ ਟੇਕਣ ਆ ਰਿਹਾ ਸੀ ਅਤੇ ਹੁਣ ਤੀਜੀ ਵਾਰ ਆਪਣੇ ਦੋਸਤਾਂ ਨਾਲ ਦਰਸ਼ਨ ਕਰਨ ਆਇਆ ਸੀ। ਉਸ ਨੇ ਦੱਸਿਆ ਸੀ ਕਿ ਅੰਮ੍ਰਿਤਸਰ ਪਹੁੰਚਣ ’ਤੇ ਤਿੰਨੋਂ ਰਾਤ ਨੂੰ ਰੇਲਵੇ ਸਟੇਸ਼ਨ ਤੋਂ ਈ-ਰਿਕਸ਼ਾ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਇਕ ਹੋਟਲ ਵਿਚ ਜਾਣ ਲਈ ਈ-ਰਿਕਸ਼ਾ ’ਤੇ ਬੈਠ ਗਏ, ਜਿਸ ਵਿਚ ਡਰਾਈਵਰ ਅਤੇ ਉਸ ਦਾ ਸਾਥੀ ਸਵਾਰ ਸਨ। ਕੁਝ ਦੂਰ ਜਾਣ ਤੋਂ ਬਾਅਦ ਈ-ਰਿਕਸ਼ਾ ਚਾਲਕ ਨੇ ਲੋਕਾਂ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ। ਇਸ ’ਤੇ ਸ਼ਿਵ ਨੇ ਕਿਹਾ ਕਿ ਅਸੀਂ ਤੁਹਾਨੂੰ ਰਿਕਸ਼ਾ ਕਿਰਾਏ ’ਤੇ ਲਿਆ ਹੈ ਪਰ ਇਸ ਦੇ ਬਾਵਜੂਦ ਤੁਸੀਂ ਲੋਕਾਂ ਨੂੰ ਕਿਉਂ ਬੁਲਾ ਰਹੇ ਹੋ? ਇਸੇ ਦੌਰਾਨ ਇੱਕ ਵਿਅਕਤੀ ਈ-ਰਿਕਸ਼ਾ ਵਿੱਚ ਆ ਕੇ ਬੈਠ ਗਿਆ। ਉਸ ਨੇ ਦੱਸਿਆ ਕਿ ਈ-ਰਿਕਸ਼ਾ ਚਾਲਕ ਉਸ ਨੂੰ ਈਸਟ ਮੋਹਨ ਨਗਰ ਅਧੀਨ ਇਕ ਸੁੰਨਸਾਨ ਜਗ੍ਹਾ ’ਤੇ ਲੈ ਗਿਆ, ਜਿੱਥੇ ਨੇੜੇ ਹੀ ਰੇਲਵੇ ਫਾਟਕ ਸੀ, ਜਿਵੇਂ ਹੀ ਉਹ ਉਥੇ ਪੁੱਜੇ ਤਾਂ ਉਕਤ ਤਿੰਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਤੇਜ਼ਧਾਰ ਦਾਤਰ ਕੱਢ ਕੇ ਉਨ੍ਹਾਂ ਕੋਲੋਂ ਤਿੰਨ ਮੋਬਾਈਲ ਫੋਨ ਅਤੇ ਕੁੱਲ 19 ਹਜ਼ਾਰ ਰੁਪਏ ਲੁੱਟ ਲਏ। ਇਸ ਤੋਂ ਇਲਾਵਾ ਉਸ ਦਾ ਸਾਰਾ ਸਾਮਾਨ ਲੁੱਟ ਲਿਆ ਗਿਆ ਅਤੇ ਮੁਲਜ਼ਮਾਂ ਨੇ ਉਸ ਦੇ ਏ. ਟੀ. ਐੱਮ. ਕਾਰਡ ਰਾਹੀਂ 3 ਲੱਖ ਰੁਪਏ ਵੀ ਕਢਵਾ ਲਏ। 

 ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਸੰਘਣੀ ਧੁੰਦ ਦੀ ਲਪੇਟ 'ਚ ਆਈ ਸਵਾਰੀਆਂ ਨਾਲ ਭਰੀ ਬੱਸ, ਪਿਆ ਚੀਕ-ਚਿਹਾੜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News