ਥਾਣਾ ਅਜਨਾਲਾ ਵੱਲੋਂ 2 ਕਿਲੋ 300 ਗ੍ਰਾਮ ਹੈਰੋਇਨ ਬਰਾਮਦ

Sunday, Sep 01, 2024 - 12:39 PM (IST)

ਥਾਣਾ ਅਜਨਾਲਾ ਵੱਲੋਂ 2 ਕਿਲੋ 300 ਗ੍ਰਾਮ ਹੈਰੋਇਨ ਬਰਾਮਦ

ਅਜਨਾਲਾ (ਨਿਰਵੈਲ)-ਥਾਣਾ ਅਜਨਾਲਾ ਦੀ ਪੁਲਸ ਨੇ 2 ਕਿਲੋ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਗੁਰਵਿੰਦਰ ਸਿੰਘ ਉਪ ਪੁਲਸ ਕਪਤਾਨ ਸਬ ਡਵੀਜ਼ਨ ਅਜਨਾਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਹਰਿੰਦਰ ਸਿੰਘ ਗਿੱਲ ਕਪਤਾਨ ਪੁਲਸ ਇੰਨਵੈਸਟੀਗੇਸ਼ਨ ਅੰਮ੍ਰਿਤਸਰ ਦਿਹਾਤੀ ਦੀ ਨਿਗਰਾਨੀ ਹੇਠ ਅਤੇ ਐੱਸ. ਆਈ. ਸਤਨਾਮ ਸਿੰਘ ਮੁੱਖ ਅਫਸਰ ਥਾਣਾ ਅਜਨਾਲਾ, ਐੱਸ. ਆਈ. ਕੈਲਾਸ਼ ਚੰਦਰ ਸਮੇਤ ਪੁਲਸ ਪਾਰਟੀ ਸਮੇਤ ਥਾਣਾ ਅਜਨਾਲਾ ਤੋਂ ਪਿੰਡ ਪੂੰਗਾ, ਜਾਫਰਕੋਟ, ਸੈਦੋਗਾਜੀ ਆਦਿ ਪਿੰਡਾਂ ਨੂੰ ਜਾ ਰਹੇ ਸੀ ਤੇ ਜਦ ਪੁਲਸ ਪਾਰਟੀ ਗੁਰਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਸੈਦੋਗਾਜੀ ਦੀ ਬਹਿਕ ਦੇ ਨਜ਼ਦੀਕ ਪੁੱਜੀ ਤਾਂ ਗੱਡੀ ਰੋਕ ਕੇ ਕਰਮਚਾਰੀਆਂ ਸਰਚ ਕਰਦੇ ਹੋਏ ਜਦ ਸਤਨਾਮ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਸੈਦੋਗਾਜੀ ਦੇ ਖੇਤ ਕਮਾਦ ਵਿਚੋਂ ਗੁਜਰ ਰਹੇ ਸੀ ਤਾਂ ਸਤਨਾਮ ਸਿੰਘ ਦੇ ਖੇਤ ਕਮਾਦ ਵਿਚੋਂ ਇਕ ਪੀਲੇ ਰੰਗ ਦੀ ਟੇਪ ਵਿਚ ਲਪੇਟੀ ਹੋਈ ਕੋਈ ਵਜ਼ਨਦਾਰ ਚੀਜ਼ ਦਿਖਾਈ ਦਿੱਤੀ।

ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ

ਜਿਸ ਨੂੰ ਖੋਲ੍ਹ ਕੇ ਚੈੱਕ ਕੀਤਾ ਹੈਰੋਇਨ ਬਰਾਮਦ ਹੋਈ ਜੋ ਇਹ ਹੈਰੋਇੰਨ ਦਾ ਕੰਪਿਊਟਰ ਕੰਡੇ ਨਾਲ ਵਜਨ ਕਰਨ ਤੇ 2 ਕਿਲੋ 300 ਗ੍ਰਾਮ ਹੋਈ। ਜਿਸ ਤੇ ਮੁਕੱਦਮਾ ਐੱਨ.ਡੀ.ਪੀ.ਐੱਸ ਐਕਟ ਥਾਣਾ ਅਜਨਾਲਾ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿਚ ਲਿਆਦੀ ਗਈ ਹੈ। ਦੋਰਾਨੇ ਤਫਤੀਸ ਇਸ ਹੈਰੋਇੰਨ ਦੇ ਅਸਲ ਦੋਸ਼ੀਆਂ ਨੂੰ ਟਰੇਸ ਕਰਕੇ ਮੁਕੱਦਮਾ ਨਾਮਜਦ ਕਰਕੇ ਕਾਨੂੰਨ ਮੁਤਾਬਿਕ ਅਗਲੀ ਕਾਰਵਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ-  ਪੰਜਾਬ ਦੇ ਇਸ ਇਲਾਕੇ 'ਚ ਧੜੱਲੇ ਨਾਲ ਚੱਲ ਰਿਹੈ ਜਿਸਮ ਫਿਰੋਸ਼ੀ ਤੇ ਨਸ਼ੇ ਦਾ ਕਾਲਾ ਧੰਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News