ਅਜਨਾਲਾ ਦੇ ਸਰਹੱਦੀ ਪਿੰਡ ਡਬਰ ਤੋਂ ਮਿਲੀ ਅਣਪਛਾਤੀ ਲਾਸ਼
Monday, Aug 29, 2022 - 01:19 PM (IST)

ਅਜਨਾਲਾ (ਗੁਰਜੰਟ)- ਪੁਲਸ ਥਾਣਾ ਅਜਨਾਲਾ ਅਧੀਨ ਆਉਂਦੀ ਸਰਹੱਦੀ ਪਿੰਡ ਡੱਬਰ ਦੇ ਨਜ਼ਦੀਕ ਇਕ ਅਣਪਛਾਤੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਥਾਣਾ ਅਜਨਾਲਾ ਦੇ ਮੁੱਖ ਅਫ਼ਸਰ ਹਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਡੱਬਰ ਪਿੰਡ ਦੇ ਬਾਹਰੋਂ ਇਕ ਅਣਪਛਾਤੀ ਲਾਸ਼ ਮਿਲੀ ਹੈ, ਜਿਸ ਦੇ ਹੁਲੀਏ ਮੁਤਾਬਕ ਉਮਰ ਕਰੀਬ 60 ਤੋ 65 ਦੇ ਆਸਪਾਸ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਗਲ ਚਿੱਟਾ ਕੁੜਤਾ ਹੈ। ਇਸ ਲਾਸ਼ ਦੇ ਸਬੰਧ ’ਚ ਆਲੇ-ਦੁਆਲੇ ਦੇ ਪਿੰਡਾਂ ਤੋਂ ਪੁੱਛਗਿੱਛ ਕੀਤਾ ਗਈ ਪਰ ਲਾਸ਼ ਦੀ ਕੋਈ ਪਛਾਣ ਨਹੀਂ ਹੋ ਸਕੀ। ਲਾਸ਼ ਦਾ ਕੁਝ ਪਤਾ ਨਾ ਲੱਗਣ ’ਤੇ ਪੁਲਸ ਨੇ ਬਣਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਤੱਕ ਸਿਵਲ ਹਸਪਤਾਲ ਅਜਨਾਲਾ ਵਿਖੇ ਰੱਖ ਦਿੱਤਾ ਹੈ।