GRP ਨੇ ਰਾਕੇਟ ਹਮਲੇ ਤੋਂ ਬਾਅਦ ਕੈਂਟ ਸਟੇਸ਼ਨ ਦੀ ਸੁਰੱਖਿਆ ਕੀਤੀ ਸਖ਼ਤ, ਸਟੇਸ਼ਨਾਂ ’ਤੇ ਚਲਾਇਆ ਚੈਕਿੰਗ ਅਭਿਆਨ

Monday, Dec 12, 2022 - 01:32 PM (IST)

GRP ਨੇ ਰਾਕੇਟ ਹਮਲੇ ਤੋਂ ਬਾਅਦ ਕੈਂਟ ਸਟੇਸ਼ਨ ਦੀ ਸੁਰੱਖਿਆ ਕੀਤੀ ਸਖ਼ਤ, ਸਟੇਸ਼ਨਾਂ ’ਤੇ ਚਲਾਇਆ ਚੈਕਿੰਗ ਅਭਿਆਨ

ਪਠਾਨਕੋਟ (ਸ਼ਾਰਦਾ)- ਸਰਹਾਲੀ ’ਚ ਪੁਲਸ ਦੇ ਸਾਂਝ ਕੇਂਦਰ ’ਤੇ ਹੋਏ ਰਾਕੇਟ ਹਮਲੇ ਤੋਂ ਬਾਅਦ ਜਿੱਥੇ ਬੀਤੇ ਦਿਨ ਜ਼ਿਲ੍ਹਾ ਪੁਲਸ ਵੱਲੋਂ ਥਾਣਿਆਂ ਅਤੇ ਜਨਤਕ ਸਥਾਨਾਂ ’ਤੇ ਮੋਰਚੇ ਬਣਾ ਕੇ ਸੁਰੱਖਿਆ ਨੂੰ ਵਧਾਇਆ ਗਿਆ ਸੀ। ਉੱਥੇ ਹੀ ਬੀਤੇ ਦਿਨ ਪਠਾਨਕੋਟ ਜ਼ਿਲ੍ਹੇ ’ਚ ਹਾਈ ਅਲਰਟ ਨੂੰ ਦੇਖਦੇ ਹੋਏ ਪਠਾਨਕੋਟ ਕੈਂਟ ਸਟੇਸ਼ਨ ’ਤੇ ਜੀ. ਆਰ. ਪੀ. ਵੱਲੋਂ ਜੰਮੂ ਤੋਂ ਦੇਸ਼ ਤੇ ਹੋਰ ਹਿੱਸਿਆਂ ’ਚ ਜਾਣ ਵਾਲੀਆਂ ਰੇਲਗੱਡੀਆਂ ਦੇ ਨਾਲ ਰੇਲਵੇ ਸਟੇਸ਼ਨ ’ਤੇ ਔਚਕ ਅਭਿਆਨ ਚਲਾਇਆ ਗਿਆ, ਜਿਸ ’ਚ ਐਂਟੀ ਸੈਬੋਟੇਜ਼ ਅਤੇ ਡਾਗ ਸਕੁਐਡ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

ਇਹ ਵੀ ਪੜ੍ਹੋ-100 ਸਾਲ ਨੂੰ ਢੁਕੀ ਬੀਬੀ ਸਦਰੋ ਅਜੋਕੀ ਪੀੜ੍ਹੀ ਲਈ ਮਿਸਾਲ, ਬਿਨਾਂ ਐਨਕਾਂ ਦੇ ਹੱਥੀਂ ਬੁਣਦੀ ਹੈ ਸਵੈਟਰ

ਵਰਨਣਯੋਗ ਹੈ ਕਿ ਏਅਰਬੇਸ ’ਤੇ ਹੋਏ ਹਮਲੇ ਕਾਰਨ ਪਠਾਨਕੋਟ ਬਹੁਤ ਹੀ ਸੰਵੇਦਨਸ਼ੀਲ ਹੋ ਗਿਆ ਹੈ। ਅਜਿਹੇ ’ਚ ਸੁਰੱਖਿਆ ਦੇ ਲਿਹਾਜ ਲਾਲ ਪਹਿਲਾਂ ਤੋਂ ਹੀ ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਅਤੇ ਜੰਮੂ-ਕਸ਼ਮੀਰ ’ਤੇ ਇੰਟਰ ਸਟੇਟ ਨਾਕੇ ਲਾ ਕੇ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਚੱਕੀ ਕੈਂਟ ਸਟੇਸ਼ਨ ’ਤੇ ਅਚਨਚੇਤ ਕੀਤੀ ਚੈਕਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਠਾਨਕੋਟ ਕੈਂਟ ਸਟੇਸ਼ਨ ’ਤੇ ਜੀ. ਆਰ. ਪੀ. ਪੁਲਸ ਵੱਲੋਂ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ ਕਿਉਂਕਿ ਸਟੇਸ਼ਨ ’ਤੇ ਲੰਬੀ ਦੂਰੀ ਦੀਆਂ ਟਰੇਨਾਂ ਰੁਕਦੀਆਂ ਹਨ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਜੀ. ਆਰ. ਪੀ. ਪੁਲਸ ਵੱਲੋਂ ਰਾਤ ਦੇ ਸਮੇਂ ਵੀ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਗੈਰ-ਸਮਾਜਿਕ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਹੋਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕੇ।


author

Anuradha

Content Editor

Related News