‘ਆਪ’ ਸਰਪੰਚ ਤੋਂ ਬਾਅਦ NCB ਨੇ ‘ਆਪ’ ਆਗੂ ਕਮਲ ਬੋਰੀ ਨੂੰ ਭੇਜਿਆ ਸਮਨ
Saturday, Mar 21, 2026 - 12:11 PM (IST)
ਅੰਮ੍ਰਿਤਸਰ (ਨੀਰਜ)- ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਟੀਮ ਨੇ 18 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਤਰਨਤਾਰਨ ਦੇ ਕਲਸੀਆਂ ਕਲਾਂ ਪਿੰਡ ਦੇ ਆਪ ਸਰਪੰਚ ਪਰਮਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਅੰਮ੍ਰਿਤਸਰ ਨਾਲ ਸੰਬੰਧਤ ‘ਆਪ’ ਆਗੂ ਕਮਲ ਬੋਰੀ ਨੂੰ ਸੰਮਨ ਜਾਰੀ ਕਰ ਕੇ ਤਲਬ ਕੀਤਾ ਹੈ। ਜਾਣਕਾਰੀ ਮੁਤਾਬਕ ਐਨਸੀਬੀ ਟੀਮ ਨੇ 16 ਫ਼ਰਵਰੀ 2026 ਨੂੰ ਤਿੰਨ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 8.8 ਕਿਲੋ ਹੈਰੋਇਨ, ਲਗਭਗ 6 ਕਿਲੋ ਆਈਸ ਡਰੱਗ ਅਤੇ 3 ਕਿਲੋ ਅਫੀਮ ਬਰਾਮਦ ਕੀਤੀ ਸੀ। ਇਸ ਦੀ ਅੱਗੇ ਜਾਂਚ ਕਰਦਿਆਂ ਟੀਮ ਨੇ ਸਰਹੱਦੀ ਪਿੰਡਾਂ ਕੱਕੜ ਰਾਣੀਆ ਅਤੇ ਪੰਡੋਰੀ ਵਿੱਚ ਛਾਪੇਮਾਰੀ ਕਰ ਕੇ ਜਸਪਾਲ ਸਿੰਘ ਉਰਫ਼ ਜੱਸਾ ਨੂੰ ਗ੍ਰਿਫਤਾਰ ਕੀਤਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਠੰਡ ਦਾ ਜ਼ੋਰ ਰਹੇਗਾ ਜਾਰੀ, ਪੜ੍ਹੋ 22 ਤੋਂ 25 ਮਾਰਚ ਤੱਕ ਦੀ ਮੌਸਮ ਦੀ ਵੱਡੀ UPDATE
ਉਸ ਦੇ ਖੁਲਾਸਿਆਂ ਦੇ ਆਧਾਰ ’ਤੇ ‘ਆਪ’ ਸਰਪੰਚ ਪਰਮਿੰਦਰ ਸਿੰਘ ਪੰਮਾ ਨੂੰ 11 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਾਂਚ ਜਿਵੇਂ ਜਿਵੇਂ ਅੱਗੇ ਵਧੀ, ਨਵੇਂ ਨਾਂ ਸਾਹਮਣੇ ਆਉਂਦੇ ਗਏ ਅਤੇ ਇਸੇ ਕੜੀ ਵਿੱਚ ਹੁਣ ਕਮਲ ਬੋਰੀ ਨੂੰ ਵੀ ਤਲਬ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਕਾਲ ਡੀਟੇਲਾਂ ਖੰਗਾਲਣ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਅਤੇ ਇਸ ਮਾਮਲੇ ਵਿੱਚ ਹਾਲੇ ਹੋਰ ਵੀ ਕੁਝ ਨਾਮੀ ਚਿਹਰੇ ਸਾਹਮਣੇ ਆ ਸਕਦੇ ਹਨ। ਕਮਲ ਬੋਰੀ ਦੀ ਗੱਲ ਕਰੀਏ ਤਾਂ ਉਹ ਵਿਧਾਨ ਸਭਾ ਹਲਕਾ ਪੱਛਮੀ ਤੋਂ ਟਿਕਟ ਦੀ ਦਾਅਵੇਦਾਰੀ ਕਰ ਰਿਹਾ ਸੀ।
ਇਹ ਵੀ ਪੜ੍ਹੋ- ਹੋਟਲਾਂ 'ਚ ਨਿਹੰਗ ਸਿੰਘ ਕਰ ਰਹੇ ਛਾਪੇਮਾਰੀ, ਦੇਖੋ ਪੂਰੀ ਵੀਡੀਓ
ਇਸ ਸਬੰਧ ਵਿੱਚ ਕਮਲ ਬੋਰੀ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਐਨਸੀਬੀ ਵੱਲੋਂ ਉਸ ਨੂੰ ਸੰਮਨ ਮਿਲਿਆ ਹੈ ਅਤੇ ਉਹ ਖੁਦ ਜਾਂਚ ਵਿੱਚ ਪੇਸ਼ ਹੋ ਚੁੱਕਾ ਹੈ। ਉਸ ਨੇ ਕਿਹਾ ਕਿ ਐਨਸੀਬੀ ਵੱਲੋਂ ਮੰਗੇ ਜਾ ਰਹੇ ਸਾਰੇ ਦਸਤਾਵੇਜ਼ ਉਹ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਸ ਨੇ ਦਾਅਵਾ ਕੀਤਾ ਕਿ ਉਹ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਅਤੇ ਨਸ਼ਾ ਵੇਚਣ ਵਾਲਿਆਂ ਨਾਲ ਉਸ ਦਾ ਦੂਰ ਦਾ ਵੀ ਕੋਈ ਸਬੰਧ ਨਹੀਂ ਹੈ। ਉਸ ਦੇ ਅਕਸ ਨੂੰ ਖਰਾਬ ਕਰਨ ਲਈ ਕੁਝ ਲੋਕ ਸਾਜ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਇਕੱਠੀਆਂ 3 ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
