3 ਦਿਨ ਬਾਅਦ ਰਾਵੀ ਦਰਿਆ ’ਚ ਡੁੱਬੇ ਜਤਿੰਦਰ ਦੀ ਮਿਲੀ ਲਾਸ਼

Monday, Mar 11, 2024 - 12:05 PM (IST)

3 ਦਿਨ ਬਾਅਦ ਰਾਵੀ ਦਰਿਆ ’ਚ ਡੁੱਬੇ ਜਤਿੰਦਰ ਦੀ ਮਿਲੀ ਲਾਸ਼

ਪਠਾਨਕੋਟ (ਸ਼ਾਰਦਾ)-ਮਹਾਸ਼ਿਵਰਾਤਰੀ ਵਾਲੇ ਦਿਨ ਮੁਕਤੇਸ਼ਵਰ ਧਾਮ ਮੰਦਰ ’ਚ ਦਰਸ਼ਨਾਂ ਲਈ ਗਏ (42) ਸਾਲਾ ਜਤਿੰਦਰ ਪੁੱਤਰ ਚਰਨਗੀਰ ਵਾਸੀ ਮੁਹੱਲਾ ਬਾਵਿਆਂ ਪੁਰਾਣੀ ਸ਼ਾਹਪੁਰ ਰੋਡ ਪਠਾਨਕੋਟ ਦੀ ਲਾਸ਼ ਤੀਸਰੇ ਦਿਨ ਸ਼ਾਮ 4 ਵਜੇ ਦੇ ਕਰੀਬ ਸ਼ਾਹਪੁਰਕੰਢੀ ਬੈਰਾਜ ’ਚੋਂ ਸਟੇਟ ਐਵਾਰਡੀ ਪਟਵਾਰੀ ਫਤਿਹ ਸਿੰਘ ਨੇ ਕੱਢ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਮਾਮੂਲੀ ਗੱਲ ਨੂੰ ਲੈ ਕੇ ਯਾਰ ਨੇ ਹੀ ਯਾਰ ਦੇ ਪਿਓ ਦਾ ਕੀਤਾ ਕਤਲ (ਵੀਡੀਓ)

ਪਟਵਾਰੀ ਫਤਹਿ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਵੀ ਉਨ੍ਹਾਂ ਅਤੇ ਟੀਮ ਵੱਲੋਂ ਪਿਛੋਂ ਪਾਣੀ ਬੰਦ ਕਰਵਾ ਕੇ ਲਾਸ਼ ਨੂੰ ਲੱਭਣ ਦਾ ਪੂਰਾ ਯਤਨ ਕੀਤਾ ਗਿਆ ਸੀ ਪਰ ਉਨ੍ਹਾਂ ਦੇ ਹੱਥੀਂ ਕੁਝ ਨਾਲ ਲੱਗ ਸਕਿਆ ਸੀ। ਕਿਉਂਕਿ ਪਾਣੀ ਭਰਨ ਨਾਲ ਲਾਸ਼ ਡੁੱਬ ਚੁੱਕੀ ਸੀ ਅਤੇ ਬੀਤੇ ਦਿਨ ਜਿਉਂ ਹੀ ਉਹ ਪਾਣੀ ’ਚ ਤੈਰਦੀ ਦਿਸੀ ਤਾਂ ਉਸ ਨੂੰ ਬਾਹਰ ਕੱਢ ਲਿਆ। ਇਸ ਮੌਕੇ ਐੱਸ. ਡੀ. ਐੱਮ. ਧਾਰਕਲਾਂ ਕਾਲਾ ਰਾਮ ਕਾਂਸਲ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਤਿੰਨ ਸਾਲਾਂ ਤੋਂ ਰਿਲੇਸ਼ਨ 'ਚ ਸੀ ਵਿਆਹੁਤਾ ਜੋੜਾ, ਹੁਣ ਕੁੜੀ ਨੇ ਮੁੰਡੇ 'ਤੇ ਲਾਏ ਇਹ ਗੰਭੀਰ ਇਲਜ਼ਾਮ

ਦੂਜੇ ਪਾਸੇ ਜਤਿੰਦਰ ਦੀ ਮਾਤਾ ਬਿੱਟੂ ਅਨੁਸਾਰ ਉਸ ਦਾ ਬੇਟਾ ਬੀਤੇ ਦਿਨ ਆਪਣੇ ਦੋਸਤਾਂ ਦੇ ਨਾਲ ਮੁਕਤੇਸ਼ਵਰ ਧਾਮ ਗਿਆ ਸੀ ਅਤੇ ਉਸ ਦਾ ਪੈਰ ਫਿਸਲਣ ਨਾਲ ਉਹ ਰਾਵੀ ਦਰਿਆ ਦੇ ਤੇਜ਼ ਵਹਾਅ ਪਾਣੀ ’ਚ ਡਿੱਗ ਕੇ ਰੁੜ੍ਹ ਗਿਆ। ਦੋ ਦਿਨਾਂ ਤੱਕ ਉਸ ਦੇ ਬੇਟੇ ਦਾ ਕੋਈ ਸੁਰਾਗ ਨਹੀਂ ਲੱਗਿਆ ਸੀ। ਮ੍ਰਿਤਕ ਜਤਿੰਦਰ ਦੀ ਪਤਨੀ ਸ਼ਕਤੀ ਨੇ ਦੱਸਿਆ ਕਿ ਉਨ੍ਹਾਂ ਦੇ ਪੰਜ ਬੱਚੇ ਹਨ, ਜਿਨ੍ਹਾਂ ’ਚੋਂ 3 ਬੇਟੀਆਂ ਅਤੇ 2 ਬੇਟੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਕਿਸਾਨ ਜਥੇਬੰਦੀਆਂ ਵਲੋਂ ਅੱਜ ਪੰਜਾਬ ਭਰ 'ਚ ਰੇਲਾਂ ਰੋਕਣ ਦਾ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News