ਚੋਰੀ ਦੇ ਮੋਟਰਸਾਈਕਲ ਸਣੇ ਮੁਲਜ਼ਮ ਗ੍ਰਿਫ਼ਤਾਰ
Monday, Feb 03, 2025 - 01:08 AM (IST)
ਦੋਰਾਂਗਲਾ, (ਨੰਦਾ)- ਦੋਰਾਂਗਲਾ ਪੁਲਸ ਨੇ ਮੁਲਜ਼ਮ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਉਪਰੋਕਤ ਜਾਣਕਾਰੀ ਦਿੰਦੇ ਹੋਏ ਪੁਲਸ ਥਾਣਾ ਇੰਚਾਰਜ ਦਵਿੰਦਰ ਸ਼ਰਮਾ ਨੇ ਦੱਸਿਆ ਹੈ ਕਿ ਫ਼ਰੀਦਪੁਰ ਦੇ ਰਹਿਣ ਵਾਲੇ ਸਵਰਗੀ ਜਗਮੋਹਨ ਸਿੰਘ ਦੀ ਪਤਨੀ ਕੁਲਜੀਤ ਕੌਰ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦਾ ਪੁੱਤਰ ਅੰਮ੍ਰਿਤ ਸਿੰਘ ਕੁਝ ਦਿਨ ਪਹਿਲਾਂ ਗੁਰਦੁਆਰਾ ਟਾਹਲੀ ਸਾਹਿਬ ਗਹਿਲੜੀ ਵਿਖੇ ਮੋਟਰਸਾਈਕਲ ਨੰਬਰ ਪੀਵੀ 06 4734 ਹੀਰੋ ਸਪਲੈਂਡਰ 'ਤੇ ਮੱਥਾ ਟੇਕਣ ਗਿਆ ਸੀ ਉਸਦਾ ਮੋਟਰਸਾਈਕਲ ਉੱਥੇ ਚੋਰੀ ਹੋ ਗਿਆ ਸੀ।
ਕੁਲਜੀਤ ਕੌਰ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਇੰਦਰਜੀਤ ਸਿੰਘ ਉਰਫ਼ ਸ਼ਾਹ ਉੱਤਰ ਤਰਸੇਮ ਸਿੰਘ ਵਾਸੀ ਅਦੀਆਂ ਨੇ ਉਸਦੇ ਪੁੱਤਰ ਦਾ ਮੋਟਰਸਾਈਕਲ ਚੋਰੀ ਕਰ ਲਿਆ ਹੈ। ਇਸ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਇੰਦਰਜੀਤ ਸਿੰਘ ਉਰਫ਼ ਸ਼ਾਹ ਅਤੇ ਚੋਰੀ ਕੀਤੇ ਮੋਟਰਸਾਈਕਲ ਨੂੰ ਗ੍ਰਿਫ਼ਤਾਰ ਕਰ ਲਿਆ।