32 ਬੋਰ ਪਿਸਤੌਲ, 2 ਮੈਗਜ਼ੀਨ, 7 ਜ਼ਿੰਦਾ ਕਾਰਤੂਸ ਅਤੇ ਬਰੀਜ਼ਾ ਕਾਰ ਸਮੇਤ ਮੁਲਜ਼ਮ ਕਾਬੂ
05/31/2023 1:48:14 PM

ਬਾਬਾ ਬਕਾਲਾ ਸਾਹਿਬ (ਜ.ਬ)- ਥਾਣਾ ਖਿਲਚੀਆਂ ਦੀ ਪੁਲਸ ਨੇ ਇਕ ਨੌਜਵਾਨ ਗੁਰਸੇਵਕ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਰਹਾਣਾ ਜੋ ਕਿ ਇਕ ਬਰੀਜ਼ਾ ਕਾਰ ’ਤੇ ਸਵਾਰ ਹੋ ਕੇ ਆ ਰਿਹਾ ਸੀ, ਨੂੰ ਪੁਲਸ ਨੇ ਜਦੋਂ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸਦੇ ਕਬਜ਼ੇ ਵਿਚੋਂ ਇਕ 32 ਬੋਰ ਪਿਸਤੌਲ, 2 ਮੈਗਜੀਨ ਅਤੇ 7 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ- ਪਿੰਡ ਧਾਰੀਵਾਲ ਕਲਾਂ ’ਚ ਵਾਪਰਿਆ ਭਾਣਾ, 2 ਸਾਲਾ ਬੱਚੇ ਦੀ ਟਿਊਬਵੈੱਲ ਦੇ ਚੁਬੱਚੇ ’ਚ ਡੁੱਬਣ ਕਾਰਨ ਮੌਤ
ਡੀ. ਐੱਸ. ਪੀ. ਹਰਕ੍ਰਿਸ਼ਨ ਸਿੰਘ ਤੇ ਥਾਣਾ ਖਿਲਚੀਆਂ ਦੇ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਕਿ ਉਕਤ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਅਤੇ ਉਸ ਪਾਸੋਂ ਉਕਤ ਨਾਜਾਇਜ਼ ਅਸਲਾ ਬਰਾਮਦ ਕੀਤਾ ਗਿਆ। ਕਥਿਤ ਦੋਸ਼ੀ ਵਿਰੁੱਧ ਥਾਣਾ ਖਿਲਚੀਆਂ ’ਚ ਅਸਲਾ ਐਕਟ 25/54/59 ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸੇ ਦੌਰਾਨ ਨਸ਼ਿਆਂ ਖ਼ਿਲਾਫ਼ ਵੀ ਵਿੱਢੀ ਮੁਹਿੰਮ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਇਕ ਵਿਅਕਤੀ ਪਿਸਤੌਲ ਸਿੰਘ ਉਰਫ਼ ਬੱਬੂ ਬਲਵਿੰਦਰ ਸਿੰਘ ਵਾਸੀ ਰਾਣਾ ਕਾਲਾ ਨੂੰ ਕਾਬੂ ਕਰ ਕੇ ਉਸਦੇ ਕਬਜ਼ੇ ਵਿਚੋਂ 110 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ, ਜਿਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਸਾਰੇ ਕਾਲਜ 3 ਦਿਨ ਰਹਿਣਗੇ ‘ਤਾਲਾਬੰਦ’, ਸਾਂਝੀ ਐਕਸ਼ਨ ਕਮੇਟੀ ਨੇ ਦਿੱਤੀ ਇਹ ਚਿਤਾਵਨੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।