ਮੰਗਾਂ ਸਬੰਧੀ ਮੁਲਾਜ਼ਮਾਂ ਨੇ ਸਾੜਿਆ ਜੰਗਲਾਤ ਮੰਤਰੀ ਦਾ ਪੁਤਲਾ

Tuesday, Sep 04, 2018 - 03:09 AM (IST)

ਰਈਆ,   (ਹਰਜੀਪ੍ਰੀਤ, ਦਿਨੇਸ਼)-  ਅੱਜ ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੀ ਹੰਗਾਮੀ ਮੀਟਿੰਗ ਰਈਆ ਵਿਖੇ ਸੁਰਜੀਤ ਸਿੰਘ ਲਾਲੀ ਦੀ ਪ੍ਰਧਾਨਗੀ ਹੇਠ ਹੋਈ। 
ਮੀਟਿੰਗ ਵਿਚ ਬੋਲਦਿਆਂ ਸੂਬਾਈ ਆਗੂ ਰਛਪਾਲ ਸਿੰਘ ਯੋਧਾਨਗਰੀ ਤੇ ਗੁਰਦੀਪ ਸਿੰਘ ਕਲੇਰ ਨੇ ਮੰਗ ਕੀਤੀ ਕਿ ਜੰਗਲਾਤ ਵਿਭਾਗ ਦੇ ਵਰਕਰਾਂ ਦੀ ਸੀਨੀਆਰਤਾ ਸੂਚੀ ਦੀਆਂ ਜੋ ਤਰੁੱਟੀਆਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਵੇ, 2016 ਦੇ ਨੋਟੀਫਿਕੇਸ਼ਨ ਅਨੁਸਾਰ ਜੰਗਲਾਤ ਵਿਭਾਗ ਦੇ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ ਜੋ ਤਿੰਨ ਸਾਲ ਦਾ ਸਮਾਂ ਪੂਰਾ ਕਰ ਚੁੱਕੇ ਹਨ, ਜੰਗਲਾਤ ਵਿਭਾਗ ਦੇ ਵਰਕਰਾਂ ਨੂੰ ਬਰਾਬਰ ਕੰਮ-ਬਰਾਬਰ ਤਨਖਾਹ ਦਿੱਤੀ ਜਾਵੇ ਤੇ ਸੀਨੀਆਰਤਾ ਸੂਚੀ ਵਾਲੇ ਵਰਕਰਾਂ ਨੂੰ ਫਾਈਨਲ ਕਰਨ ਦੀ ਮੰਗ ਵੀ ਕੀਤੀ ਗਈ, ਸੀਨੀਆਰਤਾ ਸੂਚੀ ਵਾਲੇ ਵਰਕਰਾਂ ਨੂੰ ਕੰਮ ਤੋਂ ਛਾਂਟੀ ਨਾ ਕੀਤਾ ਜਾਵੇ,  ਸੂਬਾਈ ਆਗੂ ਮਾਸਟਰ ਜਰਮਨਜੀਤ ਸਿੰਘ ਛੱਜਲਵੱਡੀ ਅਤੇ ਪੰਜ ਸਾਥੀਆਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਜੰਗਲਾਤ ਮੰਤਰੀ ਦੀ ਕੋਠੀ ਅੱਗੇ ਧਰਨਾ ਲਾਇਆ ਜਾਵੇਗਾ ਤਾਂ ਜੋ ਵਰਕਰਾਂ ਦੀਆਂ ਹੱਕੀ ਮੰਗਾਂ ਮਨਵਾਈਆਂ ਜਾਣ ਤੇ ਵਰਕਰਾਂ ਨੂੰ ਰੈਗੂਲਰ ਕਰਵਾਇਆ ਜਾਵੇ।   ਸਾਂਝਾ ਜ਼ੋਨ ਦੇ  ਕਨਵੀਨਰ ਪ੍ਰਕਾਸ਼ ਸਿੰਘ ਥੋਥੀਆਂ ਤੇ ਮਿਡ-ਡੇ ਮੀਲ ਯੂਨੀਅਨ ਦੇ ਸੂਬਾਈ ਆਗੂ ਮਮਤਾ ਸ਼ਰਮਾ ਨੇ ਬੋਲਦਿਆਂ ਦੱਸਿਆ ਕਿ ਜੇਕਰ ਜੰਗਲਾਤ ਵਰਕਰਜ਼ ਰੈਗੂਲਰ ਨਾ ਕੀਤੇ ਗਏ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਜੰਗਲਾਤ ਮੰਤਰੀ ਦੀ ਹੋਵੇਗੀ । ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜੰਗਲਾਤ ਮੰਤਰੀ ਜਥੇਬੰਦੀ ਨਾਲ ਗੱਲ ਕਰਨ ਤੋਂ ਵੀ ਬਾਗੀ ਹੋ ਚੁੱਕਾ ਹੈ। 
ਇਸ ਮੌਕੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਦਾ ਪੁਤਲਾ ਫੂਕਿਆ ਗਿਆ ਅਤੇੇ ਪਿਟ-ਸਿਆਪਾ ਕੀਤਾ ਗਿਆ। ਮੀਟਿੰਗ ’ਚ ਗੁਲਜ਼ਾਰ ਸਿੰਘ ਰੇਂਜ ਪ੍ਰਧਾਨ ਰਈਆ-2, ਸਿਮਰਨਦੀਪ ਸਿੰਘ ਯੋਧਾ ਨਗਰੀ, ਕੁੰਨਣ ਸਿੰਘ ਜੱਲੂਪੁਰ,  ਸੁੱਖਾ ਸਿੰਘ ਲੋਹਗਡ਼੍ਹ, ਪ੍ਰਤਾਪ ਸਿੰਘ ਗੱਗਡ਼ਭਾਣਾ, ਗੁਰਮੀਤ ਸਿੰਘ ਗੱਗਡ਼ਭਾਣਾ, ਕੁਲਵੰਤ ਸਿੰਘ ਜੱਲੂਪੁਰ, ਹਰੀ ਸਿੰਘ ਰਈਆ ਜਸਬੀਰ ਸਿੰਘ ਆਦਿ ਆਗੂਆਂ ਤੇ ਵਰਕਰਾਂ ਨੇ ਭਾਗ ਲਿਆ।
 


Related News