ਮਾਨਸਿਕ ਰੋਗੀ ਔਰਤ ਦੀ ਗਲਤ ਦਵਾਈ ਖਾਣ ਨਾਲ ਮੌਤ

Sunday, Aug 25, 2019 - 08:29 PM (IST)

ਮਾਨਸਿਕ ਰੋਗੀ ਔਰਤ ਦੀ ਗਲਤ ਦਵਾਈ ਖਾਣ ਨਾਲ ਮੌਤ

ਗੁਰਦਾਸਪੁਰ (ਵਿਨੋਦ)— ਮਾਨਸਿਕ ਰੋਗੀ ਔਰਤ ਦੀ ਗਲਤ ਦਵਾਈ ਖਾਣ ਨਾਲ ਮੌਤ ਹੋ ਗਈ। ਔਰਤ ਨੂੰ ਪਠਾਨਕੋਟ ਤੋਂ ਅਮ੍ਰਿੰਤਸਰ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਹਾਲਤ ਵਿਗੜਨ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਆਸ਼ਾ ਨਿਵਾਸੀ ਸੁਜਾਨਪੁਰ ਦੇ ਰੂਪ ਵਜੋਂ ਹੋਈ ਹੈ। ਪੁਲਸ ਨੇ ਸਿਵਲ ਹਸਪਤਾਲ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੇ ਲੜਕੇ ਨੇ ਦੱਸਿਆ ਕਿ ਉਸ ਦੀ ਮਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਉਸ ਦਾ ਇਲਾਜ ਜਲੰਧਰ ਵਿਖੇ ਚਲ ਰਿਹਾ ਸੀ। ਮਾਂ ਨੇ ਗਲਤੀ ਨਾਲ ਕੋਈ ਦਵਾਈ ਖਾ ਲਈ। ਜਿਸ ਨਾਲ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਐੱਸ.ਆਈ ਅਜਵਿੰਦਰ ਨੇ ਦੱਸਿਆ ਕਿ ਪੁਲਸ ਨੇ ਮਹਿਲਾ ਦੇ ਲੜਕੇ ਦੇ ਬਿਆਨ ਦੇ ਬਾਅਦ ਜਾਂਚ ਜਾਰੀ ਹੈ।


author

KamalJeet Singh

Content Editor

Related News