ਚੋਰੀ ਦੇ 3 ਮੋਟਰਸਾਈਕਲਾਂ ਸਮੇਤ ਇਕ ਨੌਜਵਾਨ ਕਾਬੂ

01/29/2023 2:36:31 PM

ਬੰਡਾਲਾ/ਤਰਨਤਾਰਨ (ਜਗਤਾਰ)- ਬੰਡਾਲਾ ਪੁਲਸ ਨੂੰ ਮੋਟਰਸਾਈਕਲ ਚੋਰ ਦੀ ਆਮਦ ਦੀ ਮੁਖਬਰੀ ਹੋਣ 'ਤੇ ਬੰਡਾਲਾ ਚੌਕੀ ਇੰਚਾਰਜ ਏ. ਐੱਸ. ਆਈ. ਰਸ਼ਪਾਲ ਸਿੰਘ ਦੀ ਅਗਵਾਈ ’ਚ ਏ. ਐੱਸ. ਆਈ. ਰਾਜ ਕੁਮਾਰ, ਏ. ਐੱਸ. ਆਈ ਨਿਰਮਲ ਸਿੰਘ ਅਤੇ ਕਾਂਸਟੇਬਲ ਜੋਬਨਜੀਤ ਸਿੰਘ ਵਲੋਂ ਲਾਏ ਨਾਕੇ 'ਤੇ ਵਿਛਾਏ ਜਾਲ ਵਿਚ ਇਕ ਮੋਟਰਸਾਈਕਲ ਚੋਰ ਨੂੰ ਕਾਬੂ ਕੀਤਾ, ਜਿਸ ਦੀ ਪਹਿਚਾਣ ਗੁਰਪ੍ਰਤਾਪ ਸਿੰਘ ਵਾਸੀ ਕੱਕਾ ਕੰਡਿਆਲਾ ਥਾਣਾ ਤਰਨ ਤਾਰਨ ਸਿਟੀ ਵਜੋਂ ਹੋਈ।

ਇਹ ਵੀ ਪੜ੍ਹੋ- ਪਾਕਿਸਤਾਨ 'ਚ ਵਾਪਰਿਆ ਬੱਸ ਹਾਦਸਾ, ਕਰੀਬ 39 ਲੋਕਾਂ ਦੀ ਮੌਤ

ਪੁਲਸ ਵੱਲੋਂ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਇਹ ਮੋਟਰਸਾਈਕਲ ਉਸ ਨੇ ਤਰਨਤਾਰਨ ਬੱਸ ਅੱਡੇ ਤੋਂ ਚੋਰੀ ਕਰ ਕੇ ਉਸ ਦਾ ਚੈਸੀ ਨੰਬਰ ਰਗੜ ਕੇ ਮਿਟਾ ਦਿੱਤਾ ਸੀ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਹੋਰ ਵੀ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਮੋਟਰਸਾਈਕਲ ਸਵਾਰਾਂ ਨੇ ਸੜਕ ਕਿਨਾਰੇ ਖੜ੍ਹੇ ਨੌਜਵਾਨ ’ਤੇ ਚਲਾਈਆਂ ਗੋਲੀਆਂ, ਹਮਲਾਵਰ ਹੋਏ ਫ਼ਰਾਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News