ਸੈਨੇਟਰੀ ਅਤੇ ਹਾਰਡਵੇਅਰ ਦੀ 4 ਮੰਜ਼ਿਲਾਂ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

Monday, Oct 21, 2024 - 11:08 AM (IST)

ਸੈਨੇਟਰੀ ਅਤੇ ਹਾਰਡਵੇਅਰ ਦੀ 4 ਮੰਜ਼ਿਲਾਂ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਬਟਾਲਾ (ਸਾਹਿਲ)- ਬੀਤੀ ਦੇਰ ਰਾਤ ਸਥਾਨਕ ਗਾਂਧੀ ਚੌਕ ਵਿਖੇ ਸਥਿਤ ਸੈਨੇਟਰੀ ਤੇ ਹਾਰਡਵੇਅਰ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸੀ ਕਿ ਦੇਰ ਰਾਤ ਉਨ੍ਹਾਂ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗ ਗਈ ਹੈ, ਜਿਸ ਦੇ ਤੁਰੰਤ ਬਾਅਦ ਉਹ ਮੌਕੇ ’ਤੇ ਪਹੁੰਚੇ ਤਾਂ ਦੇ ਖਿਆ ਕਿ ਦੁਕਾਨ ਦੀ ਸਭ ਤੋਂ ਉੱਚੀ ਮੰਜ਼ਿਲ ’ਤੋਂ ਇਹ ਅੱਗ ਸ਼ੁਰੂ ਹੋਈ ਸੀ। ਉਕਤ ਦੁਕਾਨ ਮਾਲਕ ਨੇ ਅੱਗੇ ਦੱਸਿਆ ਕਿ ਇਸ ਦੇ ਤੁਰੰਤ ਬਅਦ ਉਸ ਨੇ ਜਿਥੇ ਫਾਇਰ ਬ੍ਰਿਗੇਡ ਵਿਭਾਗ ਨੂੰ ਇਸ ਬਾਰੇ ਸੂਚਨਾ ਦਿੱਤੀ ਤਾਂ ਤੁਰੰਤ ਮੌਕੇ ’ਤੇ ਪਹੁੰਚੇ ਫਾਇਰਮੈਨਾਂ ਨੇ ਗੁਆਢੀਆਂ ਦੀ ਦੁਕਾਨ ਤੋਂ ਉੱਚੀ ਮੰਜ਼ਿਲ ’ਤੇ ਜਾ ਕੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਤਾਂ ਕਾਬੂ ਪਾ ਲਿਆ, ਪਰ ਇਸ ਅੱਗ ਦੇ ਲੱਗਣ ਨਾਲ ਉਸਦਾ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਹੈ। 

ਸੰਦੀਪ ਕੁਮਾਰ ਮੁਤਾਬਕ ਅੱਗ ਲੱਗਣ ਨਾਲ ਅੰਦਰ ਪਿਆ ਸਾਰਾ ਸਮਾਨ ਜੋ ਮੁਖ ਤੌਰ ’ਤੇ ਮਹਿੰਗੇ ਭਾਅ ਦਾ ਪਲਾਸਟਿਕ ਦਾ ਸਾਮਾਨ ਸੀ, ਸੜ ਕੇ ਸੁਆਹ ਹੋ ਗਿਆ। ਓਧਰ, ਦੂਜੇ ਪਾਸੇ ਫਾਇਰਮੈਨ ਨੀਰਜ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਤੰਗ ਬਾਜ਼ਾਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਟੀਮ ਵਲੋਂ ਅੱਗ ’ਤੇ ਕਾਬੂ ਪਾ ਲਿਆ ਹੈ ਅਤੇ ਜੇਕਰ ਰਤੀ ਭਰ ਹੋਰ ਥੋੜੀ ਦੇਰ ਹੋ ਜਾਂਦੀ ਤਾਂ ਵੱਡਾ ਮਾਲੀ ਨੁਕਸਾਨ ਹੋ ਸਕਦਾ ਸੀ।


author

Shivani Bassan

Content Editor

Related News