ਤੇਜ਼ ਰਫਤਾਰ ਕਾਰ ਨੇ 4 ਨੌਜਵਾਨਾਂ ਨੂੰ ਲਿਆ ਲਪੇਟ ’ਚ, 1 ਦੀ ਮੌਤ, 3 ਜ਼ਖਮੀ

Thursday, Nov 15, 2018 - 12:58 AM (IST)

ਤੇਜ਼ ਰਫਤਾਰ ਕਾਰ ਨੇ 4 ਨੌਜਵਾਨਾਂ ਨੂੰ ਲਿਆ ਲਪੇਟ ’ਚ, 1 ਦੀ ਮੌਤ, 3 ਜ਼ਖਮੀ

ਬਟਾਲਾ,   (ਬੇਰੀ)-  ਕਸਬਾ ਘੁਮਾਣ ਨੇਡ਼ੇ ਸਥਿਤ ਭੱਠੇ ਦੇ ਸਾਹਮਣੇ ਇਕ ਤੇਜ਼ ਰਫਤਾਰ ਕਾਰ ਨੇ 4 ਨੌਜਵਾਨਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਜਿਸਦੇ ਸਿੱਟੇ ਵਜੋਂ ਇਕ ਨੌਜਵਾਨ ਦੀ ਦੁੱਖਦਾਈ ਮੌਤ  ਹੋ ਗਈ, ਜਦਕਿ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ®ਇਸ ਸਬੰਧੀ  ਮ੍ਰਿਤਕ ਰਣਜੋਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਕੌਡ਼ੇ ਨੇ ਚਾਚਾ ਜਗਪ੍ਰੀਤ ਸਿੰਘ ਪੁੱਤਰ ਗੁਰਭੇਜ ਸਿੰਘ ਨੇ ਦੱਸਿਆ ਕਿ ਮੇਰਾ ਭਤੀਜਾ ਰਣਜੋਧ ਸਿੰਘ ਤੇ ਇਸਦਾ ਇਕ ਹੋਰ  ਸਾਥੀ ਮੋਟਰਸਾਈਕਲ ’ਤੇ  ਪਿੰਡ ਕੌਡ਼ੇ ਤੋਂ ਮਚਰਾਵਾਂ ਵੱਲ ਜਾ ਰਹੇ ਸਨ ਕਿ ਪਿੰਡ ਪੈਜੋਚੱਕ ਸਥਿਤ ਭੱਠੇ ਦੇ ਸਾਹਮਣੇ ਉਨ੍ਹਾਂ ਦੇ 2  ਦੋਸਤ ਮਿਲ ਗਏ, ਜਿਨ੍ਹਾਂ ਕੋਲੋਂ ਉਸਦਾ ਭਤੀਜਾ ਤੇ ਸਾਥੀ ਖਡ਼੍ਹ ਗਏ। ਜਗਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਇਹ ਸਾਰੇ ਉਕਤ ਸਡ਼ਕ ਕਿਨਾਰੇ ਖਡ਼੍ਹੇ ਸਨ ਕਿ ਮਹਿਤਾ ਸਾਈਡ ਵਲੋਂ ਤੇਜ਼ ਰਫਤਾਰ ਨਾਲ ਆਈ ਕਾਰ ਨੰ.ਪੀ ਬੀ-02ਡੀ ਕੇ-3344 ਨੇ ਉਕਤ ਚਾਰਾਂ ਨੌਜਵਾਨਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਜਿਸਦੇ ਸਿੱਟੇ ਵਜੋਂ ਉਨ੍ਹਾਂ ਦੇ ਭਤੀਜੇ ਰਣਜੋਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਬਾਕੀ ਤਿੰਨੋਂ ਨੌਜਵਾਨ ਬਲਜਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ, ਬਖਸ਼ੀਸ਼ ਸਿੰਘ ਪੁੱਤਰ ਸਲਵੰਤ ਸਿੰਘ ਤੇ ਬਲਵਿੰਦਰ ਸਿੰਘ ਪੁੱਤਰ ਧੀਰਾ ਸਿੰਘ ਵਾਸੀਆਨ ਪਿੰਡ ਕੌਡ਼ੇ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਪਹਿਲਾਂ ਘੁਮਾਣ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੋਂ ਡਾਕਟਰਾਂ ਨੇ ਦੋ ਨੌਜਵਾਨਾਂ ਬਲਜਿੰਦਰ ਸਿੰਘ ਤੇ ਬਖਸ਼ੀਸ਼ ਸਿੰਘ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਸਿਵਲ ਹਸਪਤਾਲ ਬਟਾਲਾ ਵਿਖੇ ਰੈਫਰ ਕਰ ਦਿੱਤਾ। 
 ®ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਵਾਲਿਆਂ ਵਲੋਂ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਮੀਕੇ ਤੇ ਸਤਿਕਾਰ ਕਮੇਟੀ  ਦੇ ਆਗੂ ਰਣਜੀਤ ਸਿੰਘ ਮੀਕੇ ਦੀ ਅਗਵਾਈ ਹੇਠ ਅੱਡਾ ਚੌਕ ਘੁਮਾਣ ’ਚ ਚੱਕਾ ਜਾਮ ਕਰਦਿਆਂ ਧਰਨਾ ਲਗਾਉਂਦਿਆਂ ਪੁਲਸ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। 
 ®ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਘੁਮਾਣ ਪੁਲਸ ਤੇ ਡੀ. ਐੱਸ. ਪੀ. ਵਲੋਂ ਧਰਨਾਕਾਰੀਆਂ ਨੂੰ ਇਸ ਮਾਮਲੇ ਸਬੰਧੀ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਜਿਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।
 


Related News