JCB ਨਾਲ ਗਰੀਬ ਪਰਿਵਾਰ ਦਾ ਮਕਾਨ ਢਾਹਿਆ
Monday, Dec 16, 2024 - 05:06 PM (IST)
ਕਲਾਨੌਰ (ਮਨਮੋਹਨ)- ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਭੰਡਵਾਂ ਵਿਖੇ ਇਕ ਗਰੀਬ ਪਰਿਵਾਰ ਦਾ ਮਕਾਨ ਜੇ. ਸੀ. ਬੀ. ਮਸ਼ੀਨ ਨਾਲ ਢਾਹੁਣ ਦੇ ਦੋਸ਼ ਤਹਿਤ 4 ਵਿਅਕਤੀਆਂ ਖਿਲਾਫ ਪੁਲਸ ਥਾਣੇ ਕਲਾਨੌਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੁਲਸ ਥਾਣਾ ਕਲਾਨੌਰ ਦੇ ਐੱਸ. ਐੱਚ. ਓ. ਜਗਦੀਸ਼ ਸਿੰਘ ਨੇ ਦੱਸਿਆ ਕਿ ਪੀੜਤ ਵਿਅਕਤੀ ਕੁਲਵੰਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਭੰਡਵਾ ਨੇ ਪੁਲਸ ਨੂੰ ਲਿਖਵਾਈ ਰਿਪੋਰਟ ਅਨੁਸਾਰ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਕਰੀਬ 10 ਸਾਲ ਤੋਂ ਪਿੰਡ ਭੰਡਵਾ ਵਿਖੇ ਰਹਿ ਰਿਹਾ ਹੈ। ਉਸਦਾ ਘਰ ਲਾਲ ਲਕੀਰ ਦੇ ਅੰਦਰ ਹੈ, ਜਿਸ ’ਚ ਉਸਨੇ 2 ਕਮਰੇ, ਇਕ ਰਸੋਈ ਬਣਾਈ ਹੋਈ ਅਤੇ ਬਾਹਰ ਦੀ ਚਾਰਦੀਵਾਰੀ ਕੀਤੀ ਹੋਈ ਹੈ।
ਇਹ ਵੀ ਪੜ੍ਹੋ- ਲੱਖਾਂ ਦੀ ਕਾਰ 'ਚ ਆਏ ਚੋਰ, ਚੋਰੀ ਕੀਤਾ ਮੁਰਗਾ
ਬੀਤੇ ਕੱਲ ਕੁਝ ਵਿਅਕਤੀਆਂ ਨੇ ਉਸਦੇ ਘਰ ਆ ਕੇ ਉਸਨੂੰ ਗਾਲੀ ਗਲੋਚ ਕੀਤਾ ਅਤੇ ਜੇ. ਸੀ. ਬੀ. ਨਾਲ ਘਰ ਵਿਚ ਬਣੇ 2 ਕਮਰੇ, ਇਕ ਰਸੋਈ, ਬਾਥਰੂਮ ਅਤੇ ਵਿਹੜੇ ਦੀ ਚਾਰਦੀਵਾਰੀ ਢਾਹ ਦਿੱਤੀ, ਜਿਸ ਨਾਲ ਮੁਦਈ ਦੇ ਕਮਰੇ ’ਚ ਪਿਆ ਸਾਮਾਨ ਇਕ ਫਰਿਜ਼, ਵਾਸ਼ਿੰਗ ਮਸ਼ੀਨ, ਪੇਟੀ ਅਤੇ ਘਰ ਦਾ ਹੋਰ ਸਾਮਾਨ ਵੀ ਕਾਫੀ ਟੁੱਟ ਭੱਜ ਗਿਆ ਹੈ।
ਇਹ ਵੀ ਪੜ੍ਹੋ-ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਦੋ ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ
ਇਸ ਸਬੰਧੀ ਕਾਨੂੰਨੀ ਕਾਰਵਾਈ ਕਰਦੇ ਹੋਏ 4 ਵਿਅਕਤੀਆਂ ਪ੍ਰਗਟ ਸਿੰਘ, ਅਰਮਿੰਦਰ ਸਿੰਘ, ਲਵਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੀੜਤ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪੂਰਾ ਇਨਸਾਫ ਦਿਵਾਇਆ ਜਾਵੇ।
ਇਹ ਵੀ ਪੜ੍ਹੋ- ਭੈਣ ਨੂੰ ਲੈਣ ਜਾ ਰਹੇ ਭਰਾ ਨੂੰ ਕਾਲ਼ ਨੇ ਪਾਇਆ ਘੇਰਾ, 24 ਸਾਲਾ ਨੌਜਵਾਨ ਦੀ ਰੂਹ ਕੰਬਾਊ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8