ਬੱਸ ਤੇ ਟਰਾਲੀ ਦੀ ਟੱਕਰ ''ਚ ਕੋਟਲਾ ਗੁੱਜਰਾਂ ਦੇ ਵਿਅਕਤੀ ਦੀ ਹੋਈ ਮੌਤ
Saturday, Dec 07, 2024 - 12:36 PM (IST)
ਗੁਰੂ ਕਾ ਬਾਗ (ਭੱਟੀ)- ਬੀਤੇ ਕੱਲ੍ਹ ਬਿਆਸ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਮਜੀਠਾ ਬਲਾਕ ਦੇ ਪਿੰਡ ਕੋਟਲਾ ਗੁੱਜਰਾਂ ਦੇ ਵਸਨੀਕ ਇੱਕ ਵਿਅਕਤੀ ਗੁਰ ਪਵਿੱਤਰ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਤੇ ਬੀਤੇ ਕੱਲ੍ਹ ਪਿੰਡ ਸ਼ਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਦੱਸਣ ਯੋਗ ਹੈ ਕਿ ਬੀਤੇ ਦਿਨੀਂ ਇਕ ਪ੍ਰਾਈਵੇਟ ਬੱਸ ਜੋ ਅੰਮ੍ਰਿਤਸਰ ਤੋਂ ਜਲੰਧਰ ਜਾ ਰਹੀ ਸੀ ਅਤੇ ਬਿਆਸ ਨੇੜੇ ਬੱਸ ਟਰੈਕਟਰ-ਟਰਾਲੀ ਨੂੰ ਪਾਸ ਕਰਨ ਲੱਗੀ ਤਾਂ ਟਰਾਲੀ ਨਾਲ ਖਹਿ ਗਈ, ਜਿਸ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ ਸਨ ਤੇ ਹਾਦਸੇ 'ਚ ਬੱਸ ਦੇ ਕੰਡਕਟਰ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਸਨ। ਮ੍ਰਿਤਕ ਗੁਰ ਪਵਿੱਤਰ ਸਿੰਘ (52) ਵਾਸੀ ਕੋਟਲਾ ਗੁਜਰਾਂ ਆਪਣੀ ਪਤਨੀ ਅਤੇ ਬੇਟੀ ਦਾ ਇੱਕੋ ਇੱਕ ਸਹਾਰਾ ਸੀ ਜੋ ਇਸ ਦੁਨੀਆਂ 'ਤੇ ਨਹੀਂ ਰਿਹਾ ਗੁਰ ਪਵਿੱਤਰ ਸਿੰਘ ਦੀ ਮੌਤ ਹੋਣ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਨਹਿਰ ਪਾਈ ਜਾ ਰਹੀ।
ਇਹ ਵੀ ਪੜ੍ਹੋ- ਪੰਜਾਬ 'ਚੋਂ ਵੱਡੇ ਭਰਾ ਕੋਲ ਕੈਨੇਡਾ ਗਏ ਛੋਟੇ ਭਰਾ ਨੂੰ ਗੋਲੀਆਂ ਨਾਲ ਭੁੰਨਿਆ, ਪਰਿਵਾਰ 'ਚ ਛਾਇਆ ਮਾਤਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8