ਬੱਸ ਤੋਂ ਡਿੱਗਣ ਨਾਲ ਵਿਅਕਤੀ ਦੀ ਮੌਤ

Monday, Feb 24, 2020 - 07:10 PM (IST)

ਬੱਸ ਤੋਂ ਡਿੱਗਣ ਨਾਲ ਵਿਅਕਤੀ ਦੀ ਮੌਤ

ਬਟਾਲਾ, (ਜ. ਬ.)- ਬੀਤੀ ਰਾਤ ਕਸਬਾ ਪੰਜਗਰਾਈਆਂ ਦੇ ਨਜ਼ਦੀਕ ਬੱਸ ਤੋਂ ਡਿੱਗਣ ਨਾਲ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਪੰਜਗਰਾਈਆਂ ਦੇ ਇੰਜਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਭੁੱਲਰ ਜੋ ਕਿ ਨਿਹੰਗ ਸਿੰਘ ਹੈ, ਕੱਲ ਦੇਰ ਸ਼ਾਮ ਇਕ ਪ੍ਰਾਈਵੇਟ ਬੱਸ ਦੀ ਛੱਤ ’ਤੇ ਬੈਠ ਕੇ ਸਫ਼ਰ ਕਰ ਰਿਹਾ ਸੀ, ਜਿਸ ਨੇ ਧੰਦੋਹੀ ਅੱਡੇ ’ਤੇ ਉਤਰਨਾ ਸੀ। ਜਦੋਂ ਬੱਸ ਥਰੀਏਵਾਲ ਨਜ਼ਦੀਕ ਪੁੱਜੀ ਤਾਂ ਨਿਹੰਗ ਸਿੰਘ ਨੇ ਚੱਲਦੀ ਬੱਸ ਤੋਂ ਉਤਰਨਾ ਸ਼ੁਰੂ ਕਰ ਦਿੱਤਾ, ਇਸੇ ਦੌਰਾਨ ਉਹ ਬੱਸ ਤੋਂ ਡਿੱਗ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰ ਦਿੱਤੀ ਹੈ।


author

Bharat Thapa

Content Editor

Related News