ਰੇਲ ਗੱਡੀ ਦੀ ਫੇਟ ਵੱਜਣ ਨਾਲ ਵਿਅਕਤੀ ਦੀ ਮੌਤ
Sunday, Jul 30, 2023 - 02:37 PM (IST)

ਬਟਾਲਾ (ਸਾਹਿਲ)- ਰਾਵੀ ਐਕਸਪ੍ਰੈੱਸ ਰੇਲ ਗੱਡੀ ਦੀ ਫੇਟ ਵੱਜਣ ਨਾਲ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਚੌਕੀ ਰੇਲਵੇ ਬਟਾਲਾ ਦੇ ਇੰਚਾਰਜ ਏ. ਐੱਸ. ਆਈ. ਗੁਰਜਿੰਦਰ ਸਿੰਘ ਨੇ ਦੱਸਿਆ ਕਿ ਮੰਗਤ ਰਾਮ ਪੁੱਤਰ ਸਵ. ਮਿਲਖੀ ਰਾਮ ਵਾਸੀ ਅਜੀਤ ਨਗਰ, ਅਲੀਵਾਲ ਰੋਡ ਬਟਾਲਾ ਜੋ ਕਿ ਹਲਵਾਈ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ- ਹੜ੍ਹ ਕਾਰਨ ਟੁੱਟਿਆ ਜਲੰਧਰ ਦੇ ਪਿੰਡ ਵਾਸੀਆਂ ਦਾ ਧੀਆਂ ਨੂੰ ਵਿਆਉਣ ਦਾ ਸੁਫ਼ਨਾ
ਜਦੋਂ ਉਹ ਘਰੋਂ ਅੰਮ੍ਰਿਤਸਰ ਜਾਣ ਲਈ ਬਟਾਲਾ ਰੇਲਵੇ ਸਟੇਸ਼ਨ ’ਤੇ ਆਇਆ ਸੀ ਅਤੇ ਪਲੇਟਫਾਰਮ ਤੋਂ ਉੱਤਰ ਕੇ ਰੇਲਵੇ ਲਾਈਨ ਨੰ.2 ਕੋਲ ਖੜ੍ਹਾ ਸੀ, ਇਸ ਦੌਰਾਨ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਰਾਵੀ ਐਕਸਪ੍ਰੈੱਸ ਦੀ ਫੇਟ ਵੱਜਣ ਕਾਰਨ ਉਸਦੀ ਮੌਤ ਹੋ ਗਈ। ਚੌਂਕੀ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੇ ਮੁੰਡੇ ਰਵੀ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ 174 ਸੀ. ਆਰ. ਪੀ. ਸੀ. ਤਹਿਤ ਬਣਦੀ ਕਾਰਵਾਈ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਜ਼ਿਲ੍ਹੇ ’ਚ ਡੇਂਗੂ ਦਾ ਵਧਿਆ ਖ਼ਤਰਾ, ਹੁਣ ਤੱਕ 19 ਮਰੀਜ਼ ਆਏ ਸਾਹਮਣੇ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8