ਸ਼ਾਹਪੁਰ ਕੰਢੀ ਡੈਮ ਦਾ ਕੰਮ 8 ਮਹੀਨਿਆਂ ਤੱਕ ਹੋਵੇਗਾ ਪੂਰਾ, ਬੰਦ ਹੋਵੇਗਾ ਪਾਕਿ ’ਚ ਜਾਣ ਵਾਲਾ ਪਾਣੀ
Friday, Dec 02, 2022 - 01:54 PM (IST)
ਪਠਾਨਕੋਟ- ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਲਾਗੂ ਕਰਨ ਲਈ ਬਣਾਇਆ ਜਾ ਰਿਹਾ ਇਕ ਰਾਸ਼ਟਰੀ ਪ੍ਰੋਜੈਕਟ ਸ਼ਾਹਪੁਰ ਕੰਢੀ ਡੈਮ ਹੁਣ 1 ਜੁਲਾਈ 2023 ਤੱਕ ਪੂਰਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪਿਛਲੇ 8 ਸਾਲਾਂ ਤੋਂ ਲਟਕ ਰਹੇ ਇਸ ਪ੍ਰੋਜੈਕਟ ਸਬੰਧੀ ਕੇਂਦਰ ਅਤੇ ਪੰਜਾਬ ਸਰਕਾਰ ਦੀ ਗੰਭੀਰਤਾ ਕਾਰਨ ਹੁਣ ਉਸਾਰੀ ਜੰਗੀ ਪੱਧਰ ’ਤੇ ਚੱਲ ਰਹੀ ਹੈ। ਹੁਣ ਡੈਮ ਪ੍ਰੋਜੈਕਟ ਦੀ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰੋਜੈਕਟ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਅਗਲੇ 8 ਮਹੀਨਿਆਂ ’ਚ ਇਹ ਕੰਮ ਮੁਕੰਮਲ ਹੋਣ ਦੀ ਸੰਭਾਵਨਾ ਹੈ। ਫਿਰ ਪਾਕਿਸਤਾਨ ਦੇ ਵੱਲ ਜਾਣ ਵਾਲਾ ਰਾਵੀ ਦਾ ਪਾਣੀ ਪੂਰੀ ਤਰ੍ਹਾਂ ਰੁੱਕ ਜਾਵੇਗਾ। ਪਹਿਲੇ ਦਾਅਵੇ ਕੀਤੇ ਗਏ ਸੀ ਕਿ ਦਸੰਬਰ 2022 ਤੱਕ ਡੈਮ ਬਣਾ ਲਿਆ ਜਾਵੇਗਾ।
ਇਹ ਵੀ ਪੜ੍ਹੋ- ਭਾਰਤ-ਪਾਕਿਸਤਾਨ ਸਰਹੱਦ ਤੋਂ 5 ਕਿੱਲੋ ਹੈਰੋਇਨ ਬਰਾਮਦ, ਇਕ ਵੱਡਾ ਡਰੋਨ ਵੀ ਮਿਲਿਆ
ਹੁਣ ਇਹ ਆਸ ਹੈ ਉਦੋਂ ਤੱਕ ਮਜ਼ਬੂਤ ਹੋਈ ਹੈ, ਜਦੋਂ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਹ ਡੈਮ ਬਣਾ ਰਹੀ ਕੰਪਨੀ ਦੇ ਨਾਲ 100 ਕਰੋੜ ਦੇ ਮੁਆਵਜ਼ੇ ਨੂੰ ਲੈ ਕੇ ਆਵਿਸ਼ਨ 'ਚ ਚੱਲ ਰਹੇ ਫੰਡ ਵਿਵਾਦ ਨੂੰ ਇਕ ਮਹੀਨੇ 'ਚ ਹੱਲ ਕਰ ਦੇਵੇਗੀ। ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੰਪਨੀ ਨਾਲ ਮੀਟਿੰਗ ਕਰਕੇ ਅਗਲੇ 20 ਦਿਨਾਂ ’ਚ ਮੁਆਵਜ਼ੇ ਦੀ ਰਕਮ ਤੈਅ ਕਰਨ ਦੀ ਗੱਲ ਕਹੀ ਹੈ। ਡੈਮ ਬਣਾਉਣ ਵਾਲੀ ਕੰਪਨੀ ਦਾ ਠੇਕਾ 688 ਕਰੋੜ ਦਾ ਹੈ ਅਤੇ ਕੰਪਨੀ ਨੂੰ 500 ਕਰੋੜ ਰੁਪਏ ਵੀ ਜਾਰੀ ਵੀ ਹੋ ਚੁੱਕੇ ਹਨ।