ਕੇਂਦਰੀ ਜੇਲ੍ਹ ਦੀ ਡਿਓੜੀ ’ਤੇ ਤਾਲਾਸ਼ੀ ਦੌਰਾਨ ਹਵਾਲਾਤੀ ਔਰਤ ਤੋਂ ਮੋਬਾਇਲ ਬਰਾਮਦ, ਮਾਮਲਾ ਦਰਜ
Sunday, Jun 04, 2023 - 04:12 PM (IST)
ਗੁਰਦਾਸਪੁਰ (ਵਿਨੋਦ)- ਕੇਂਦਰੀ ਜੇਲ੍ਹ ਗੁਰਦਾਸਪੁਰ ਦੀ ਡਿਓੜੀ ’ਤੇ ਚੈਕਿੰਗ ਦੌਰਾਨ ਇਕ ਹਵਾਲਾਤੀ ਔਰਤ ਤੋਂ ਮੋਬਾਇਲ, ਸਿੰਮ ਤੇ ਬੈਟਰੀ ਬਰਾਮਦ ਹੋਣ ’ਤੇ ਸਿਟੀ ਪੁਲਸ ਨੇ ਧਾਰਾ 52ਏ ਪ੍ਰੀਜ਼ਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਸਵਿੰਦਰਜੀਤ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਸਹਾਇਕ ਸੁਪਰਡੰਟ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਆਪਣੇ ਦਫ਼ਤਰ ਪੱਤਰ ਨੰਬਰ 6651 ਮਿਤੀ 1-6-23 ਅਨੁਸਾਰ ਦੱਸਿਆ ਕਿ ਸ਼ਾਮ 6 ਵਜੇ ਮੁਲਜ਼ਮ ਔਰਤ ਮਮਤਾ ਪੁੱਤਰੀ ਹਰਪਾਲ ਸਿੰਘ ਵਾਸੀ ਕਰੋਥਾ ਜ਼ਿਲ੍ਹਾ ਰੋਹਤਕ ਸਟੇਟ ਹਰਿਆਣਾ ਨੂੰ ਪੁਲਸ ਪਾਰਟੀ ਥਾਣਾ ਡਵੀਜ਼ਨ ਨੰਬਰ-2 ਪਠਾਨਕੋਟ ਮਿਤੀ 23-7-21 ਜ਼ੁਰਮ 279/353/186/332/34 ,185 ਐੱਮ.ਵੀ.ਐਕਟ ਥਾਣਾ ਡਵੀਜ਼ਨ ਨੰਬਰ-2 ਪਠਾਨਕੋਟ ਨੂੰ ਜੇਲ੍ਹ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ- ਹੋਪਰਜ਼ ਰੈਸਟੋਰੈਂਟ ’ਚ ਮੁੜ ਪੁਲਸ ਦਾ ਛਾਪਾ, ਪਹਿਲਾਂ ਮੈਨੇਜਰ ਤੇ ਹੁਣ ਮਾਲਕ ਨਾਮਜ਼ਦ, ਵਧੀਆਂ ਧਾਰਾਵਾਂ
ਜੇਲ ਡਿਓੜੀ ਵਿਚ ਜੇਲ੍ਹ ਕਰਮਚਾਰੀ ਵੱਲੋਂ ਮੁਲਜ਼ਮ ਔਰਤ ਦੀ ਰੁਟੀਨ ਅਨੁਸਾਰ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਮੁਲਜ਼ਮ ਔਰਤ ਦੇ ਬੈਗ ਵਿਚੋਂ ਇਕ ਮੋਬਾਇਲ ਫੋਨ , ਬੈਟਰੀ ਤੇ ਸਿੰਮ ਅਤੇ ਚਾਰਜਰ ਬਰਾਮਦ ਹੋਇਆ। ਜਿਸ ’ਤੇ ਉਕਤ ਔਰਤ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਮੰਤਰੀ ਧਾਲੀਵਾਲ ਦਾ ਵੱਡਾ ਐਲਾਨ, ਰਾਵੀ ਦਰਿਆ ਦੀ ਭੇਟ ਚੜੀਆਂ ਜ਼ਮੀਨਾਂ ਦਾ ਮੁਆਵਜ਼ਾ ਦੇਵੇਗੀ ਸਰਕਾਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।