ਬਾਬਾ ਬਕਾਲਾ ਸਾਹਿਬ ਦੀ ਲੇਡੀ ਰੋਡ 'ਤੇ ਸਥਿਤ ਇਕ ਘਰ ਚੋਂ ਭਾਰੀ ਮਾਤਰਾ 'ਚ ਹੈਰੋਇਨ ਤੇ ਕੈਫੀਨ ਬਰਾਮਦ
Sunday, Oct 27, 2024 - 11:00 AM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼)- ਲੇਡੀ ਰੋਡ 'ਤੇ ਸਥਿਤ ਇੱਕ ਘਰ ਚੋਂ ਭਾਰੀ ਮਾਤਰਾ ਚੋ ਹੈਰੋਇਨ ਤੇ ਕੈਫੀਨ ਬਰਾਮਦ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਬਕਾਲਾ ਸਾਹਿਬ ਦੀ ਲੇਡੀ ਰੋਡ 'ਤੇ ਸਥਿਤ ਇੱਕ ਘਰ ਦੇ ਵਿੱਚੋ 105 ਕਿਲੋ ਹੈਰੋਇਨ, 31.3 ਕਿਲੋ ਕੈਫੀਨ ਅਤੇ 6 ਪਿਸਤੌਲ ਬਰਾਮਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ 3 ਘਰਾਂ 'ਚ ਪਏ ਵੈਣ, ਬੁਝਾਰਤ ਬਣਿਆ ਮਾਮਲਾ
ਇਹ ਸਾਰੀ ਕਾਰਵਾਈ ਕਾਊਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਪੁਲਸ ਵੱਲੋਂ ਕੀਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਧੰਦਾ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਅਤੇ ਸਥਾਨਕ ਪੁਲਸ ਇਸ ਘਟਨਾ ਤੋਂ ਬੇਖਬਰ ਸੀ। ਇਹ ਵਰਨਣਯੋਗ ਹੈ ਕਿ ਪੰਜਾਬ 'ਚ ਪਹਿਲੀ ਵਾਰੀ ਇੰਨੀ ਵੱਡੀ ਹੋਈ ਕੋਈ ਬਰਾਮਦਗੀ ਹੋਈ ਹੈ। ਇਸ ਮਾਮਲੇ 'ਚ ਨਵਜੋਤ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8