ਭਾਰੀ ਮਾਤਰਾ ''ਚ ਲਾਹਣ, ਚਾਲੂ ਭੱਠੀ ਤੇ 100 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

Sunday, Jan 08, 2023 - 11:38 AM (IST)

ਭਾਰੀ ਮਾਤਰਾ ''ਚ ਲਾਹਣ, ਚਾਲੂ ਭੱਠੀ ਤੇ 100 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

ਘੁਮਾਣ/ਸ੍ਰੀ ਹਰਗੋਬਿੰਦਪੁਰ (ਸਰਬਜੀਤ)- ਥਾਣਾ ਘੁਮਾਣ ਦੀ ਪੁਲਸ ਨੇ ਭਾਰੀ ਮਾਤਰਾ ਵਿਚ ਲਾਹਣ ਅਤੇ 100 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਭੋਲ ਬਾਘੇ ਵਿਖੇ ਪੁੱਜੇ ਤਾਂ ਗੁਪਤ ਸੂਚਨਾ ਮਿਲੀ ਕਿ ਪਿੰਡ ਬਾਘੇ ਦੇ ਦਰਿਆ ਕੰਢੇ ਕੋਈ ਅਣਪਛਾਤਾ ਵਿਅਕਤੀ ਨਾਜਾਇਜ਼ ਸ਼ਰਾਬ ਕੱਢ ਰਿਹਾ ਹੈ। ਜਿਸ ਦੇ ਤੁਰੰਤ ਬਾਅਦ ਉਨ੍ਹਾਂ ਨੇ ਉਕਤ ਥਾਂ ’ਤੇ ਛਾਪਾ ਮਾਰਿਆ ਤਾਂ ਵਿਅਕਤੀ ਪੁਲਸ ਨੂੰ ਦੇਖ ਕੇ ਮੌਕੇ ਤੋਂ ਭੱਜ ਗਿਆ, ਜਦ ਕਿ ਪੁਲਸ ਮੁਲਾਜ਼ਮਾਂ ਨੇ ਉਥੋਂ ਇਕ ਚਾਲੂ ਭੱਠੀ, 2 ਡਰੰਮ ਲਾਹਣ, ਜਿਨ੍ਹਾਂ ਵਿਚ ਕੁਲ 500 ਕਿਲੋ ਲਾਹਣ ਸੀ ਅਤੇ 100 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ। 

ਇਹ ਵੀ ਪੜ੍ਹੋ- 31 ਕਿੱਲੋ ਹੈਰੋਇਨ ਸਮੇਤ ਫੌਜੀ ਚੱੜਿਆ ਫਾਜ਼ਿਲਕਾ ਪੁਲਸ ਹੱਥੇ, ਰਾਤੋਂ ਰਾਤ ਅਮੀਰ ਹੋਣ ਦੇ ਵੇਖਦਾ ਸੀ ਸੁਫ਼ਨੇ

ਪੁਲਸ ਮੁਤਾਬਕ ਉਕਤ ਫ਼ਰਾਰ ਹੋਏ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਘੁਮਾਣ ਵਿਖੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਅਤੇ ਫ਼ਰਾਰ ਵਿਅਕਤੀ ਦੀ ਤਲਾਸ਼ ਜਾਰੀ ਹੈ।

ਇਹ ਵੀ ਪੜ੍ਹੋ- ਜ਼ਿਲ੍ਹਾ ਸੁਜਾਨਪੁਰ ਪੁਲਸ ਦੀ ਵੱਡੀ ਕਾਮਯਾਬੀ, 3.16 ਕੁਇੰਟਲ ਭੁੱਕੀ ਤੇ ਇਕ ਟਰੱਕ ਸਮੇਤ 2 ਮੁਲਜ਼ਮ ਕਾਬੂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News