ਲੁਧਿਆਣਾ ਤੋਂ ਭਗਵਾਨ ਵਾਲਮੀਕਿ ਤੀਰਥ ਪਹੁੰਚਿਆ ਭਾਵਾਧਸ ਦਾ ਵੱਡਾ ਕਾਫ਼ਲਾ, ਮੂਰਤੀ ’ਤੇ ਚੜ੍ਹਾਇਆ ਸੋਨੇ ਦਾ ਛਤਰ

Monday, Feb 12, 2024 - 12:19 PM (IST)

ਲੁਧਿਆਣਾ ਤੋਂ ਭਗਵਾਨ ਵਾਲਮੀਕਿ ਤੀਰਥ ਪਹੁੰਚਿਆ ਭਾਵਾਧਸ ਦਾ ਵੱਡਾ ਕਾਫ਼ਲਾ, ਮੂਰਤੀ ’ਤੇ ਚੜ੍ਹਾਇਆ ਸੋਨੇ ਦਾ ਛਤਰ

ਅੰਮ੍ਰਿਤਸਰ (ਟੋਡਰਮਲ)- ਭਾਰਤੀ ਵਾਲਮੀਕਿ ਧਰਮ ਸਮਾਜ ‘ਭਾਵਾਧਸ’ ਨੇ ਪਵਿੱਤਰ ਵਾਲਮੀਕਿ ਤੀਰਥ ਸਥਿਤ ਵਾਲਮੀਕਿ ਬ੍ਰਹਮਾਲਿਆ ’ਚ ਸੋਨੇ ਦਾ ਛਤਰ ਭੇਟ ਕਰਕੇ ਵਾਲਮੀਕਿ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਭਾਵਾਧਸ ਦੇ ਧਰਮਗੁਰੂ ਡਾ. ਦੇਵ ਸਿੰਘ ਅਦਵੈਤੀ ਅਤੇ ਕਰਮ ਯੋਗੀ ਅਸ਼ਵਨੀ ਸਹੋਤਾ ਵੱਡੇ ਕਾਫਿਲੇ ਨਾਲ ਭਗਵਾਨ ਵਾਲਮੀਕਿ ਤੀਰਥ ਪੁੱਜੇ। ਲੁਧਿਆਣਾ ਤੋਂ ਸੈਂਕੜਿਆਂ ਦੀ ਗਿਣਤੀ ’ਚ ਭਾਵਾਧਸ ਵਰਕਰ ਮੋਟਰ ਗੱਡੀਆਂ ਦੇ ਵੱਡੇ ਕਾਫਿਲੇ ਨਾਲ ਬਾਅਦ ਦੁਪਹਿਰ ਭਗਵਾਨ ਵਾਲਮੀਕਿ ਤੀਰਥ ਵਿਖੇ ਪੁੱਜੇ, ਜਿੱਥੇ ਉਨ੍ਹਾਂ ਦਾ ਵਾਲਮੀਕਿ ਸਮਾਜ ਦੇ ਸੰਗਠਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਜਲਦ ਹੋਵੇਗਾ ਕਾਇਆ-ਕਲਪ, ਹੁਣ ਹਵਾਈ ਅੱਡੇ ਵਰਗੀਆਂ ਮਿਲਣਗੀਆਂ ਸਹੂਲਤਾਂ

ਵਾਲਮੀਕਿ ਤੀਰਥ ਦੇ ਮੁੱਖ ਗੇਟ ’ਤੇ ਸ਼੍ਰਾਈਨ ਬੋਰਡ ਦੇ ਜਨਰਲ ਮੈਨੇਜਰ ਖੁਸ਼ ਰਾਜ ਨੇ ਛਤਰ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸੰਗਠਨ ਦੇ ਮੈਂਬਰਾਂ ਦਾ ਸਵਾਗਤ ਕੀਤਾ। ਸੰਗਠਨ ਦੇ ਮੈਂਬਰਾਂ ਨੇ ਭਗਵਾਨ ਵਾਲਮੀਕਿ ਬ੍ਰਹਮਾਲਿਆ ’ਚ ਸਥਾਪਿਤ ਮੂਰਤੀ ’ਤੇ ਸੋਨੇ ਦਾ ਛਤਰ ਚੜ੍ਹਾਇਆ। ਮੰਦਰ ’ਚ ਪਹੁੰਚੇ ਸੰਤ ਸਮਾਜ ਨੇ ਭਗਵਾਨ ਵਾਲਮੀਕਿ ਜੀ ਦੀ ਮੂਰਤੀ ’ਤੇ ਫੁੱਲ ਭੇਟ ਕੀਤੇ ਅਤੇ ਸ਼ਾਮ ਦੀ ਆਰਤੀ ਕਰਕੇ ਵਾਤਾਵਰਣ ਨੂੰ ਅਲੌਕਿਕ ਬਣਾ ਦਿੱਤਾ। ਇਸ ਦੌਰਾਨ ਧੂਣਾ ਸਾਹਿਬ ਟਰੱਸਟ ਦੇ ਗੱਦੀਨਸ਼ੀਨ ਸੰਤ ਮਲਕੀਤ ਨਾਥ, ਸੰਤ ਆਤਮਨਾਥ (ਕਰਨਾਟਕ), ਕੁਮਾਰ ਦਰਸ਼ਨ ਅਤੇ ਵਿੱਕੀ ਗਿੱਲ ਨੇ ਭਗਵਾਨ ਵਾਲਮੀਕਿ ਜੀ ਦੇ ਭਜਨ ਪੇਸ਼ ਕਰਕੇ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ।

ਇਹ ਵੀ ਪੜ੍ਹੋ :  ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਚੜ੍ਹਦੀ ਜਵਾਨੀ 'ਚ ਨੌਜਵਾਨ ਦੀ ਮੌਤ

ਧਰਮਗੁਰੂ ਡਾ. ਦੇਵ ਸਿੰਘ ਅਦਵੈਤੀ ਨੇ ਦੱਸਿਆ ਕਿ ਉਹ ਪਿਛਲੇ ਸਾਲ ਗੁਰੂ ਗਿਆਨਾਤ ਮਹਾਰਾਜ ਦੇ ਵਿਜੇ ਦਿਵਸ ਮੇਲੇ ਦੌਰਾਨ ਵਾਲਮੀਕਿ ਤੀਰਥ ਵਿਖੇ ਪੁੱਜੇ ਸਨ, ਉਸ ਸਮੇਂ ਉਨ੍ਹਾਂ ਨੂੰ ਆਕਾਸ਼ਵਾਣੀ ਹੋਈ ਕਿ ਉਹ ਵਾਲਮੀਕਿ ਮਹਾਰਾਜ ਦੀ ਮੂਰਤੀ ’ਤੇ ਸੋਨੇ ਦਾ ਛਤਰ ਚੜ੍ਹਾਉਣ, ਜਦੋਂ ਉਨ੍ਹਾਂ ਕਰਮ ਯੋਗੀ ਅਸ਼ਵਨੀ ਸਹੋਤਾ ਨੂੰ ਆਕਾਸ਼ਵਾਣੀ ਬਾਰੇ ਦੱਸਿਆ ਤਾਂ ਸਹੋਤਾ ਨੇ ਉਨ੍ਹਾਂ ਦੇ ਵਚਨ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ ਅਤੇ ਪਰਮਾਤਮਾ ਵਾਲਮੀਕਿ ਮਹਾਰਾਜ ਦੇ ਆਸ਼ੀਰਵਾਦ ਨਾਲ ਉਹ ਸੋਨੇ ਦਾ ਛਤਰ ਚੜ੍ਹਾਉਣ ਲਈ ਭਗਵਾਨ ਵਾਲਮੀਕਿ ਤੀਰਥ ਪਹੁੰਚੇ ਹਨ।

ਇਹ ਵੀ ਪੜ੍ਹੋ :  ਛਾਤੀ ਦੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ 'ਚ 11 ਫੀਸਦੀ ਹੋਇਆ ਵਾਧਾ, ਪੰਜਾਬ ਦਾ ਹਾਲ ਸਭ ਤੋਂ ਮਾੜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News