ਅੰਮ੍ਰਿਤਸਰ 'ਚ ਡੇਂਗੂ ਤੇ ਚਿਕਨਗੁਨੀਆਂ ਦੇ ਮਰੀਜ਼ਾਂ ਦੀ ਗਿਣਤੀ ’ਚ ਭਾਰੀ ਵਾਧਾ, ਸਿਹਤ ਵਿਭਾਗ ਹੋਇਆ ਅਸਫ਼ਲ ਸਾਬਤ

08/17/2023 12:42:14 PM

ਅੰਮ੍ਰਿਤਸਰ (ਦਲਜੀਤ)- ਡੇਂਗੂ ਅਤੇ ਚਿਕਨਗੁਨੀਆਂ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋ ਰਿਹਾ ਹੈ। ਦੋਹਾਂ ਬੀਮਾਰੀਆਂ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਰੋਜ਼ਾਨਾ ਵੱਧ ਰਹੇ ਹਨ। ਸਿਹਤ ਵਿਭਾਗ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਜ਼ਿਲ੍ਹੇ ਵਿਚ ਹੁਣ ਤੱਕ ਡੇਂਗੂ ਦੇ 132 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 13 ਨਵੇਂ ਮਾਮਲੇ ਹਨ, ਜਦਕਿ ਉਕਤ ਬੀਮਾਰੀ ਦੇ ਐਕਟਿਵ ਮਾਮਲੇ 46 ਹਨ। ਇਸੇ ਤਰ੍ਹਾਂ ਚਿਕਨਗੁਨੀਆਂ ਦੇ ਜ਼ਿਲ੍ਹੇ ਵਿਚ ਹੁਣ ਤੱਕ 93 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 20 ਮਾਮਲੇ ਹਨ ਜਦਕਿ ਐਕਟਿਵ ਮਾਮਲੇ 46 ਹਨ।

ਇਹ ਵੀ ਪੜ੍ਹੋ-  ਪੰਜਾਬ 'ਚ ਹੜ੍ਹ ਦੀ ਤਬਾਹੀ, ਬੁਝੇ 2 ਘਰਾਂ ਦੇ ਚਿਰਾਗ਼, ਮਾਸੂਮਾਂ ਦੀਆਂ ਤਸਵੀਰਾਂ ਵੇਖ ਨਮ ਹੋ ਜਾਣਗੀਆਂ ਅੱਖਾਂ

ਅਸਲੀਅਤ ਇਹ ਹੈ ਕਿ ਸਿਹਤ ਵਿਭਾਗ ਕੋਲ ਦੋਨੋਂ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਸਹੀ ਅੰਕੜੇ ਮੌਜੂਦ ਨਹੀਂ ਹਨ। ਵਿਭਾਗ ਸਿਰਫ ਉਨ੍ਹਾਂ ਮਰੀਜ਼ਾਂ ਦੇ ਅੰਕੜੇ ਹੀ ਪੇਸ਼ ਕਰ ਰਿਹਾ ਹੈ, ਜੋ ਸਰਕਾਰੀ ਪੱਧਰ ’ਤੇ ਟੈਸਟ ਕਰਵਾ ਰਹੇ ਹਨ, ਜਦਕਿ ਹਜ਼ਾਰਾਂ ਦੀ ਤਾਦਾਦ ਵਿਚ ਉਹ ਮਰੀਜ਼ ਸ਼ਾਮਲ ਹਨ ਜੋ ਪ੍ਰਾਈਵੇਟ ਹਸਪਤਾਲਾਂ ਅਤੇ ਡਾਕਟਰਾਂ ਤੋਂ ਬਿਨਾਂ ਟੈਸਟ ਤੋਂ ਬੀਮਾਰੀ ਦਾ ਇਲਾਜ ਕਰਵਾ ਰਹੇ ਹਨ। ਬੀਮਾਰੀ ਦਿਨੋਂ-ਦਿਨ ਵੱਧ ਰਹੀ ਹੈ ਪਰ ਕੁੰਭਕਰਨੀ ਨੀਂਦ ਸੁੱਤਾ ਸਿਹਤ ਵਿਭਾਗ ਨਾ ਤਾਂ ਵਧੇਰੇ ਥਾਵਾਂ ’ਤੇ ਮੱਛਰ ਮਾਰ ਬੀਮਾਰੀ ਦਾ ਛਿੜਕਾਅ ਕਰਵਾ ਰਿਹਾ ਅਤੇ ਨਾ ਹੀ ਲੋਕਾਂ ਨੂੰ ਹੁਣ ਤੱਕ ਜਾਗਰੂਕ ਕਰਨ ਵਿੱਚ ਸਫ਼ਲ ਕਾਮਯਾਬ ਹੋਇਆ ਹੈ।

ਇਹ ਵੀ ਪੜ੍ਹੋ- ਦੋਸਤੀ ਦੀ ਮਿਸਾਲ, ਦੋਸਤ ਦਾ ਵੱਢਿਆ ਗਿਆ ਸੀ ਹੱਥ, ਹੁਣ ਆਪਣਾ ਹੱਥ ਵੱਢ ਕੇ ਲਗਵਾਏਗਾ ਯਾਰ ਦੇ ਗੁੱਟ ਨੂੰ

ਜਾਣਕਾਰੀ ਅਨੁਸਾਰ ਡੇਂਗੂ ਅਤੇ ਚਿਕਨਗੁਨੀਆਂ ਦੀ ਬੀਮਾਰੀ ਐਡੀ ਅਜਿਪਤੀ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਦੋਹਾਂ ਬੀਮਾਰੀਆਂ ਦੇ ਲੱਛਣ ਲਗਭਗ ਇਕੋ ਜਿਹੇ ਹਨ ਸਮੇਂ ’ਤੇ ਇਸ ਬੀਮਾਰੀ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਮਰੀਜ਼ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਲ੍ਹੇ ਵਿਚ ਸਿਹਤ ਵਿਭਾਗ ਵਲੋਂ ਦੋਵਾਂ ਬੀਮਾਰੀਆਂ ਦੀ ਸਥਿਤੀ ਕੰਟਰੋਲ ਵਿਚ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਕੋਲ ਮਰੀਜ਼ਾਂ ਦੇ ਢੁੱਕਵੇਂ ਅੰਕੜੇ ਨਾ ਹੋਣ ਕਾਰਨ ਵਿਭਾਗ ਵੱਲੋਂ ਆਪਣੇ ਹੀ ਦਫ਼ਲੀ ਵਜਾਈ ਜਾ ਰਹੀ ਹੈ। ਦੋਵਾਂ ਬਿਮਾਰੀਆਂ ਨਾਲ ਤਕਰੀਬਨ ਹਰ ਘਰ ਵਿੱਚ ਮਰੀਜ਼ ਪ੍ਰਭਾਵਿਤ ਹੋਏ ਹਨ। ਮਜੀਠਾ ਰੋਡ, ਬਟਾਲਾ ਰੋਡ ਅਤੇ ਜ਼ਿਲ੍ਹੇ ਦੇ ਕਈ ਖ਼ੇਤਰਾਂ ਅਜਿਹੇ ਹਨ, ਜਿੱਥੇ ਨਾ ਤਾਂ ਛਿੜਕਾਅ ਹੋਇਆ ਹੈ ਅਤੇ ਨਾ ਹੀ ਇਨ੍ਹਾਂ ਬੀਮਾਰੀਆਂ ਸਬੰਧੀ ਜਾਗਰੂਕ ਕਰਨ ਦੇ ਲਈ ਇਨ੍ਹਾਂ ਖੇਤਰਾਂ ਵਿਚ ਕੋਈ ਸਿਹਤ ਵਿਭਾਗ ਦਾ ਮੁਲਾਜ਼ਮ ਅਤੇ ਅਧਿਕਾਰੀ ਪਹੁੰਚਿਆ ਹੈ। ਵਿਭਾਗ ਦੇ ਜ਼ਿਲ੍ਹਾ ਮਲੇਰੀਆ ਅਧਿਕਾਰੀ ਖੁਦ ਮੀਡੀਆ ਦਾ ਫੋਨ ਨਹੀਂ ਚੁੱਕਦੇ ਹਨ ਅਤੇ ਨਾ ਹੀ ਬੀਮਾਰੀਆਂ ਦੇ ਸਹੀ ਅੰਕੜੇ ਮੀਡੀਆ ਨਾਲ ਸ਼ੇਅਰ ਕਰਦੇ ਹਨ। ਮੀਡੀਆ ਵਲੋਂ ਦੋਹਾਂ ਬੀਮਾਰੀਆਂ ਕਾਰਨ ਪੈਦਾ ਹੋਇਆ ਹਾਹਾਕਾਰ ਵਾਲੇ ਹਾਲਾਤਾਂ ਦੇ ਸੰਬੰਧ ਵਿਚ ਲਗਾਤਾਰ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-  40 ਲੱਖ ਦਾ ਪੀਤਾ ਚਿੱਟਾ! ਨਸ਼ੇ ਦੀ ਲੱਤ ਲਈ ਹੱਥ ਅੱਡਣੇ ਪਏ ਤਾਂ ਆਈ ਸੋਝੀ, ਹੁਣ ਲੋਕਾਂ ਲਈ ਬਣਿਆ ਮਿਸਾਲ

ਪ੍ਰਾਈਵੇਟ ਲੈਬਾਂ ਦੀ ਇਨ੍ਹਾਂ ਦਿਨਾਂ ਵਿਚ ਚਾਂਦੀ ਹੋਈ ਪਈ ਹੈ। ਵਧੇਰੇ ਲੈਬ ਅਜਿਹੀਆਂ ਹਨ, ਜਿੰਨਾ ਕੋਲ ਕੋਈ ਡਿਗਰੀ ਨਹੀਂ ਹੈ ਅਤੇ ਉਹ ਇਨ੍ਹਾਂ ਬੀਮਾਰੀਆਂ ਦੇ ਟੈਸਟ ਕਰ ਕੇ ਮਰੀਜ਼ ਨੂੰ ਸ਼ੰਕਾ ਵਿਚ ਪਾ ਰਹੇ ਹਨ ਅਤੇ ਮਰੀਜ਼ ਵੀ ਦੁਖੀ ਹੋ ਕੇ ਪ੍ਰਾਈਵੇਟ ਡਾਕਟਰ ਤੋਂ ਇਲਾਜ ਕਰਵਾ ਰਹੇ ਹਨ। ਸਿਹਤ ਵਿਭਾਗ ਵਲੋਂ ਪਿਛਲੇ ਦਿਨੀਂ ਦਾਅਵਾ ਕੀਤਾ ਗਿਆ ਸੀ ਕਿ ਜੋ ਪ੍ਰਾਈਵੇਟ ਲੇਬ ਜਾਂ ਪ੍ਰਾਈਵੇਟ ਡਾਕਟਰ ਦੋਨਾਂ ਬੀਮਾਰੀਆਂ ਦਾ ਇਲਾਜ ਕਰਨ ਵਾਲੇ ਮਰੀਜ਼ਾਂ ਦਾ ਅੰਕੜਾ ਸਿਹਤ ਵਿਭਾਗ ਨੂੰ ਨਹੀਂ ਦੇਣਗੇ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਪਰ ਅਫ਼ਸੋਸ ਦੀ ਗੱਲ ਹੈ ਸਿਹਤ ਵਿਭਾਗ ਜਿਸ ਤਰ੍ਹਾਂ ਦੋਹਾਂ ਬੀਮਾਰੀਆਂ ’ਤੇ ਕਾਗਜ਼ਾਂ ਵਿਚ ਹੀ ਨਕੇਲ ਪਾ ਰਿਹਾ ਹੈ। ਉਸੇ ਤਰ੍ਹਾਂ ਕਾਗਜ਼ਾਂ ਵਿਚ ਹੀ ਪ੍ਰਾਈਵੇਟ ਡਾਕਟਰਾਂ ਅਤੇ ਲੈਬ ਨੂੰ ਚਿਤਾਵਨੀ ਦੇ ਕੇ ਆਪਣੀ ਪਿੱਠ ਖੁਦ ਥਪਥਪਾਈ ਜਾ ਰਹੀ ਹੈ। ਹਾਲਾਤ ਅਜਿਹੇ ਹਨ ਕਿ ਦੋਹਾਂ ਬੀਮਾਰੀਆਂ ਕਾਰਨ ਪੈਦਾ ਹੋਏ ਹਾਲਾਤਾਂ ਕਾਰਨ ਹਾਹਾਕਾਰ ਮਚੀ ਹੋਈ ਹੈ। ਬੀਤੇ ਦਿਨੀਂ ਸਿਹਤ ਵਿਭਾਗ ਵਲੋਂ ਮੀਡੀਆ ਵਿਚ ਹੋ ਰਹੀ ਕਿਰਕਰੀ ਤੋਂ ਬਾਅਦ ਪ੍ਰੈਸ ਨੋਟ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਇਸ ਸਾਲ ਵਿਚ ਡੇਂਗੂ ਅਤੇ ਚਿਕਨਗੁਨੀਆਂ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Shivani Bassan

Content Editor

Related News