ਪਾਕਿਸਤਾਨ ’ਚ 3 ਸਾਲ ਬਾਅਦ ਹਿੰਦੂ ਕੁੜੀ ਅਗਵਾਕਾਰਾਂ ਦੇ ਚੁੰਗਲ ਤੋਂ ਹੋਈ ਮੁਕਤ
Thursday, Apr 06, 2023 - 12:22 PM (IST)
ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਸ਼ਹਿਰ ਨਰੇਸਾਬਾਦ ਜ਼ਿਲ੍ਹਾ ਕਵੇਟਾ ਤੋਂ ਸਾਲ 2020 ਨੂੰ ਇਕ ਹਿੰਦੂ ਕੁੜੀ ਕੰਵਲ ਕੁਮਾਰੀ ਪੁੱਤਰੀ ਭਾਗ ਚੰਦ ਨੂੰ ਇਕ ਅਮੀਰ ਨਿਵਾਜ ਨਾਂ ਦੇ ਮੁਲਜ਼ਮ ਨੇ ਅਗਵਾ ਕਰ ਲਿਆ ਸੀ। ਇਸ ਸਬੰਧੀ ਪੁਲਸ ਦੇ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਪੁਲਸ ਕੁੜੀ ਨੂੰ ਬਰਾਮਦ ਨਹੀਂ ਕਰ ਸਕੀ ਸੀ ਪਰ ਕੰਵਲ ਕੁਮਾਰੀ ਮੁਲਜ਼ਮ ਅਮੀਰ ਨਿਵਾਜ ਦੀ ਕੈਦ ਤੋਂ 3 ਸਾਲਾ ਬਾਅਦ ਮੁਕਤ ਹੋ ਕੇ ਆਪਣੇ ਪਰਿਵਾਰ ਦੇ ਕੋਲ ਪਹੁੰਚ ਗਈ।
ਇਹ ਵੀ ਪੜ੍ਹੋ- ਦਿੱਲੀ ਫ਼ਤਿਹ ਦਿਵਸ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਿਆ ਅਲੌਕਿਕ ਨਗਰ ਕੀਰਤਨ, ਵੇਖੋ ਤਸਵੀਰਾਂ
ਸੂਤਰਾਂ ਅਨੁਸਾਰ ਪੀੜਤਾ ਕੰਵਲ ਕੁਮਾਰੀ ਨੇ ਹੁਣ ਦੱਸਿਆ ਕਿ 3 ਸਾਲ ਪਹਿਲਾਂ ਮੁਲਜ਼ਮ ਅਮੀਰ ਨਿਵਾਜ ਨੇ ਉਸ ਨੂੰ ਬਾਜ਼ਾਰ ਤੋਂ ਜ਼ਬਰਦਸਤੀ ਅਗਵਾ ਕੀਤਾ ਸੀ ਅਤੇ ਮੁਲਜ਼ਮ ਉਸ ਨੂੰ ਵੱਖ-ਵੱਖ ਸ਼ਹਿਰਾਂ ’ਚ ਧਮਕੀਆਂ ਦੇ ਕੇ ਲੈ ਕੇ ਫਿਰਦਾ ਰਿਹਾ ਅਤੇ ਆਪਣੇ ਠਿਕਾਣੇ ਬਦਲਦਾ ਰਿਹਾ। ਜਿਸ ਤੋਂ ਬਾਅਦ ਕੁੜੀ 3 ਸਾਲਾ ਬਾਅਦ ਮੁਕਤ ਹੋ ਕੇ ਆਪਣੇ ਪਰਿਵਾਰ ਦੇ ਕੋਲ ਪਹੁੰਚੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਭਰ ਸਕੋਗੇ ਇਟਲੀ-ਕੈਨੇਡਾ ਲਈ ਉਡਾਣ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।