ਆਪਣੇ ਪੁੱਤ ਨਾਲ ਸੜਕ 'ਤੇ ਜਾ ਰਹੀ ਔਰਤ ਨੂੰ ਲਾਪਰਵਾਹ ਸਕੂਟਰੀ ਚਾਲਕ ਕੁੜੀ ਨੇ ਮਾਰੀ ਟੱਕਰ, ਹੋਈ ਦਰਦਨਾਕ ਮੌਤ

Thursday, Sep 26, 2024 - 05:38 PM (IST)

ਆਪਣੇ ਪੁੱਤ ਨਾਲ ਸੜਕ 'ਤੇ ਜਾ ਰਹੀ ਔਰਤ ਨੂੰ ਲਾਪਰਵਾਹ ਸਕੂਟਰੀ ਚਾਲਕ ਕੁੜੀ ਨੇ ਮਾਰੀ ਟੱਕਰ, ਹੋਈ ਦਰਦਨਾਕ ਮੌਤ

ਗੁਰਦਾਸਪੁਰ (ਵਿਨੋਦ)-ਸਕੂਟਰੀ ਸਵਾਰ ਇਕ ਕੁੜੀ ਵੱਲੋਂ ਪੈਦਲ ਜਾ ਰਹੀ ਇਕ ਔਰਤ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਸਿਟੀ ਪੁਲਸ ਗੁਰਦਾਸਪੁਰ ਨੇ ਲੜਕੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਪੱਥਰੀ ਦੇ ਇਲਾਜ ਦੌਰਾਨ ਨੌਜਵਾਨ ਦੀ ਮੌਤ ! ਡਾਕਟਰਾਂ ਨੇ ਕਿਹਾ ਜਿਊਂਦਾ ਹੈ ਮੁੰਡਾ

ਇਸ ਸਬੰਧੀ ਏ.ਐੱਸ.ਆਈ. ਗੁਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਕਰਨ ਪੁੱਤਰ ਬਲਕਾਰੀ ਲਾਲ ਵਾਸੀ ਸੰਗਲਪੁਰਾ ਰੋਡ ਅਮਰ ਟੈਂਟ ਹਾਊਸ ਵਾਲੀ ਗਲੀ ਗੁਰਦਾਸਪੁਰ ਨੇ ਬਿਆਨ ਦਿੱਤਾ ਕਿ ਉਹ ਆਪਣੀ ਮਾਤਾ ਜੀਤੋ ਨਾਲ ਨਿੱਜੀ ਕੰਮ ਲਈ ਆਪਣੇ ਈ-ਰਿਕਸ਼ਾ ’ਤੇ ਆਇਆ ਸੀ ਕਿ ਉਸ ਦੀ ਮਾਤਾ ਐਕਸਿਸ ਬੈਂਕ ਨਜ਼ਦੀਕ ਈ-ਰਿਕਸ਼ਾ ਤੋਂ ਉੱਤਰ ਕੇ ਜੂਸ ਪੀਣ ਲਈ ਜਾ ਰਹੀ ਸੀ।

ਇੰਨੇ ਨੂੰ ਲਾਪਰਵਾਹੀ ਨਾਲ ਸਕੂਟਰੀ ਚਲਾਉਂਦੀ ਹੋਈ ਇਕ ਲੜਕੀ ਨੇ ਗਲਤ ਸਾਇਡ ਤੋਂ ਆ ਕੇ ਉਸ ਦੀ ਮਾਤਾ ਵਿਚ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮਾਂ ਨੂੰ ਕਾਫੀ ਸੱਟਾਂ ਲੱਗੀਆਂ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮਾਤਾ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਸਕੂਟਰੀ ਚਾਲਕ ਰੀਆ ਵਾਸੀ ਦਸ਼ਮੇਸ ਨਗਰ ਗੁਰਦਾਸਪੁਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ-  ਦਿਲਜੀਤ ਦੀ 'ਪੰਜਾਬ 95' ਮੁਸ਼ਕਿਲਾਂ 'ਚ ਘਿਰੀ , ਐੱਸ. ਜੀ. ਪੀ. ਸੀ ਨੇ ਜਤਾਇਆ ਇਤਰਾਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News