ਫਰਿੱਜ ਨਾਲ ਹੋਏ ਸ਼ਾਰਟ ਸਰਕਟ ਕਾਰਨ ਘਰ ''ਚ ਲੱਗੀ ਅੱਗ, ਮੌਕੇ ''ਤੇ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

06/10/2024 6:31:52 PM

ਗੁਰਦਾਸਪੁਰ (ਗੁਰਪ੍ਰੀਤ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਇੱਕ ਰਿਹਾਸ਼ੀ ਇਲਾਕੇ 'ਚ ਉਦੋਂ ਹਫੜ-ਤਫੜੀ ਮੱਚ ਗਈ, ਜਦ ਅਚਾਨਕ ਇੱਕ ਘਰ 'ਚ ਅੱਗ ਲੱਗ ਗਈ। ਉਥੇ ਹੀ ਪਰਿਵਾਰ ਮੁਤਾਬਿਕ ਘਰ ਅੰਦਰ ਫਰਿੱਜ 'ਚ ਹੋਏ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਪੂਰੇ ਕਮਰੇ 'ਚ ਫੈਲ ਗਈ।

ਇਹ ਵੀ ਪੜ੍ਹੋ- ਸੁਨਾਮ 'ਚ ਵੱਡਾ ਹਾਦਸਾ, ਸ਼ੈਲਰ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਦਰਦਨਾਕ ਮੌਤ

ਘਰ ਨੂੰ ਅੱਗ ਲਗਣ ਨਾਲ ਪਰਿਵਾਰ ਨੇ ਘਰ 'ਚੋਂ ਗੈਸ ਸਿਲੰਡਰ ਬੜੀ ਮਸ਼ੱਕਤ ਨਾਲ ਬਾਹਰ ਕੱਢਿਆ ਅਤੇ ਆਪ ਵੀ ਘਰੋਂ ਨਿਕਲ ਕੇ  ਸਾਰੇ ਜੀਆਂ ਨੇ ਜਾਨ ਬਚਾਈ। ਇਸ ਦੌਰਾਨ  ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ । ਉਥੇ ਹੀ ਮਕਾਨ ਮਾਲਕ ਦਾ ਕਹਿਣਾ ਸੀ ਕਿ ਉਹਨਾਂ ਦੇ ਜੀਆਂ ਦਾ ਤਾਂ ਬਚਾਅ ਹੈ ਪਰ ਉਹਨਾਂ ਦੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ ਅਤੇ ਲੱਖਾਂ ਰੁਪੇ ਦਾ ਨੁਕਸਾਨ ਹੋਇਆ ਹੈ । 

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ SGPC ਨੇ ਜਾਰੀ ਕੀਤੇ ਨਵੇਂ ਆਦੇਸ਼ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News