ਸਰਕਾਰੀ ਮੈਡੀਕਲ ਕਾਲਜ ਦੇ ਗਰਲਜ਼ ਹੋਸਟਲ ’ਚ ਲੱਗੀ ਅੱਗ, ਬੈੱਡ, ਚਾਦਕ ਅਤੇ ਹੋਰ ਸਾਮਾਨ ਸੜ ਕੇ ਹੋਇਆ ਸੁਆਹ

Tuesday, Feb 13, 2024 - 10:21 AM (IST)

ਸਰਕਾਰੀ ਮੈਡੀਕਲ ਕਾਲਜ ਦੇ ਗਰਲਜ਼ ਹੋਸਟਲ ’ਚ ਲੱਗੀ ਅੱਗ, ਬੈੱਡ, ਚਾਦਕ ਅਤੇ ਹੋਰ ਸਾਮਾਨ ਸੜ ਕੇ ਹੋਇਆ ਸੁਆਹ

ਅੰਮ੍ਰਿਤਸਰ (ਦਲਜੀਤ)- ਸਰਕਾਰੀ ਮੈਡੀਕਲ ਕਾਲਜ ਅਧੀਨ ਪੈਂਦੇ ਕੁੜੀਆਂ ਦੇ ਹੋਸਟਲ ਦੇ ਕਮਰੇ ਨੰਬਰ 195 ਵਿਚ ਅਚਾਨਕ ਅੱਗ ਲੱਗ ਗਈ। ਸ਼ਾਰਟ ਸਰਕਟ ਕਾਰਨ ਲੱਗੀ ਅੱਗ ਕਾਰਨ ਵਿਦਿਆਰਥਣਾਂ ਦਾ ਕੁਝ ਸਾਮਾਨ ਸੜ ਗਿਆ, ਜਦਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਮੌਕੇ ’ਤੇ ਪਹੁੰਚੀ 'ਜਗ ਬਾਣੀ' ਦੀ ਟੀਮ ਨੂੰ ਹੋਸਟਲ ਵਿਚ ਮੌਜੂਦ ਮਹਿਲਾ ਮੁਲਾਜ਼ਮ ਵੱਲੋਂ ਕਵਰੇਜ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ :  ਮਾਨਸਾ:  ਜ਼ਿਲ੍ਹਾ ਮੈਜਿਸਟਰੇਟ ਨੇ ਅਸ਼ਲੀਲ ਪੋਸਟਰਾਂ 'ਤੇ ਪਾਬੰਦੀ ਲਗਾਉਣ ਸਣੇ ਇਹ ਹੁਕਮ ਕੀਤੇ ਜਾਰੀ, ਪੜ੍ਹੋ ਪੂਰੀ ਖ਼ਬਰ

ਜਾਣਕਾਰੀ ਅਨੁਸਾਰ ਸ਼ਾਮ 5 ਵਜੇ ਦੇ ਕਰੀਬ ਕਮਰੇ ਨੰਬਰ 195 ਵਿੱਚੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਇਸ ਦੌਰਾਨ ਕਮਰੇ ਦਾ ਵਿਦਿਆਰਥੀ ਪ੍ਰੈਕਟੀਕਲ ਦੀ ਤਿਆਰੀ ਲਈ ਗਈ ਹੋਈ ਸੀ, ਜਦੋਂ ਕਮਰਾ ਖੋਲ੍ਹਿਆ ਗਿਆ ਤਾਂ ਕਮਰੇ ਵਿਚ ਭਿਆਨਕ ਅੱਗ ਲੱਗੀ ਹੋਈ ਸੀ, ਜਿਸ 'ਚ ਬੈੱਡ, ਚਾਦਰ ਅਤੇ ਹੋਰ ਸਾਮਾਨ ਸੜ ਕੇ ਸੁਆਹ  ਹੋ ਗਿਆ, ਜਦੋਂ ਕਮਰੇ ਦੇ ਨੇੜੇ ਲੱਗੇ ਅੱਗ ਬੁਝਾਊ ਯੰਤਰ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਲ ਨਾ ਬਣੀ। ਬਾਅਦ ਵਿੱਚ ਹੇਠਲੀ ਮੰਜ਼ਿਲ ਤੋਂ ਅੱਗ ਬੁਝਾਊ ਯੰਤਰ ਲਿਆ ਕੇ ਛਿੜਕਾਅ ਕੀਤਾ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਜਲਦ ਹੋਵੇਗਾ ਕਾਇਆ-ਕਲਪ, ਹੁਣ ਹਵਾਈ ਅੱਡੇ ਵਰਗੀਆਂ ਮਿਲਣਗੀਆਂ ਸਹੂਲਤਾਂ

ਅੱਗ ਲੱਗਣ ਕਾਰਨ ਹੋਸਟਲ ਦੀਆਂ ਲਾਈਟਾਂ ਸੜ ਗਈਆਂ ਅਤੇ ਕਾਫ਼ੀ ਦੇਰ ਤੱਕ ਹਨੇਰਾ ਛਾ ਗਿਆ, ਜਦੋਂ 'ਜਗ ਬਾਣੀ' ਟੀਮ ਮੌਕੇ ’ਤੇ ਪੁੱਜੀ ਤਾਂ ਹੋਸਟਲ ਵਿਚ ਤਾਇਨਾਤ ਇੱਕ ਮਹਿਲਾ ਮੁਲਾਜ਼ਮ ਨੇ ਟੀਮ ਨੂੰ ਕਵਰੇਜ ਦੇਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਹੋਸਟਲ ਇੰਚਾਰਜ ਡਾਕਟਰ ਮ੍ਰਿਦੂ ਗਰੋਵਰ ਨੇ ਦੱਸਿਆ ਕਿ ਕਮਰੇ ਵਿਚ ਅੱਗ ਲੱਗੀ ਹੋਈ ਸੀ। ਵਿਦਿਆਰਥੀ ਵੱਲੋਂ ਕਮਰੇ ਵਿਚ ਹੀਟਰ ਲਗਾਇਆ ਗਿਆ ਸੀ। ਹੀਟਰ ਲਗਾਉਣ ’ਤੇ ਪਾਬੰਦੀ ਹੈ, ਵਿਦਿਆਰਥਣਾਂ ਨੂੰ ਕਈ ਵਾਰ ਹੀਟਰ ਨਾ ਲਗਾਉਣ ਲਈ ਕਿਹਾ ਗਿਆ ਹੈ, ਅੱਗ ਲੱਗਣ ਕਾਰਨ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News