ਗੈਂਗਵਾਰ ਵਾਲੇ ਦੋ ਧਿਰਾਂ ''ਚ ਹੋਈ ਲੜਾਈ, ਚੱਲੀਆਂ ਗੋਲੀਆਂ ਕੀਤੀ ਭੰਨ-ਤੋੜ

Friday, Nov 21, 2025 - 02:47 PM (IST)

ਗੈਂਗਵਾਰ ਵਾਲੇ ਦੋ ਧਿਰਾਂ ''ਚ ਹੋਈ ਲੜਾਈ, ਚੱਲੀਆਂ ਗੋਲੀਆਂ ਕੀਤੀ ਭੰਨ-ਤੋੜ

ਤਰਨਤਾਰਨ (ਰਮਨ ਚਾਵਲਾ)-ਗੈਂਗਵਾਰ ਨਾਲ ਸਬੰਧਤ ਦੋ ਧਿਰਾਂ ਵਿਚ ਗੋਲੀਆਂ ਚੱਲਣ ਅਤੇ ਭੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਸਬੰਧ ’ਚ ਥਾਣਾ ਭਿੱਖੀਵਿੰਡ ਦੀ ਪੁਲਸ ਵੱਲੋਂ 14 ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਆਪਸ ’ਚ ਭਿੜਨ ਵਾਲੇ ਦੋਵੇਂ ਧਿਰਾਂ ਦੇ ਵਿਅਕਤੀਆਂ ਖਿਲਾਫ ਪਹਿਲਾਂ ਨਸ਼ੇ ਅਤੇ ਲੜਾਈ ਝਗੜੇ ਸਬੰਧੀ ਕਈ ਮਾਮਲੇ ਦਰਜ ਵੀ ਹਨ।

ਇਹ ਵੀ ਪੜ੍ਹੋ- ਗੁਰਦਾਸਪੁਰ ਜ਼ਿਲ੍ਹੇ ਅੰਦਰ ਲੱਗੀਆਂ ਕਈ ਪਾਬੰਦੀਆਂ, 19 ਜਨਵਰੀ ਤੱਕ ਹੁਕਮ ਜਾਰੀ

ਜਾਣਕਾਰੀ ਦਿੰਦੇ ਹੋਏ ਥਾਣਾ ਭਿੱਖੀਵਿੰਡ ਦੇ ਏ.ਐੱਸ.ਆਈ ਜਸਪਾਲ ਸਿੰਘ ਨੇ ਦੱਸਿਆ ਕਿ ਬੀਤੀ 18 ਨਵੰਬਰ ਦੀ ਰਾਤ 12:30 ਵਜੇ ਚੇਲਾ ਕਾਲੋਨੀ ਭਿੱਖੀਵਿੰਡ ਵਿਖੇ ਗੈਂਗਵਾਰ ਨਾਲ ਸਬੰਧਤ ਦੋ ਗਰੁੱਪਾਂ ’ਚ ਲੜਾਈ ਝਗੜਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ, ਜਿਸ ਵਿਚ ਦੋਵਾਂ ਪਾਰਟੀਆਂ ਨਾਲ ਸਬੰਧਤ ਵਿਅਕਤੀਆਂ ਵੱਲੋਂ ਪਿਸਤੌਲਾਂ ਅਤੇ ਦਾਤਰਾਂ ਨਾਲ ਲੈਸ ਹੋ ਚੇਲਾ ਕਾਲੋਨੀ ਭਿੱਖੀਵਿੰਡ ਵਿਖੇ ਆਪਸ ’ਚ ਲੜਾਈ ਝਗੜਾ ਕੀਤਾ ਗਿਆ ਅਤੇ ਗੋਲੀਆਂ ਚਲਾਈਆਂ ਗਈਆਂ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਲਈ ਅਗਲੇ 7 ਦਿਨਾਂ ਦੀ ਭਵਿੱਖਬਾਣੀ! ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ

ਇਸ ਦੌਰਾਨ ਇਨ੍ਹਾਂ ਵਿਅਕਤੀਆਂ ਵੱਲੋਂ ਗਲੀ ’ਚ ਭੰਨਤੋੜ ਵੀ ਕੀਤੀ ਗਈ। ਇਹ ਸਬੰਧੀ ਜਸਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੇ ਖਿਲਾਫ ਪਹਿਲਾਂ ਨਸ਼ੇ ਅਤੇ ਲੜਾਈ ਝਗੜੇ ਸਬੰਧੀ ਕਈ ਮਾਮਲੇ ਵੀ ਦਰਜ ਹਨ, ਜੋ ਗੋਲੀਆਂ ਚਲਾ ਕੇ ਲੋਕਾਂ ’ਚ ਦਹਿਸ਼ਤ ਪੈਦਾ ਕਰਕੇ ਦੰਗਾ ਕਰਕੇ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ- ਪੰਜਾਬ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ, ਛੇਹਰਟਾ ਕਤਲ ਕਾਂਡ ਮਾਮਲੇ 'ਚ 2 ਮੁੱਖ ਸ਼ੂਟਰ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸ਼ਾਲੀ ਸਿੰਘ ਪੁੱਤਰ ਮੁਖਤਿਆਰ ਸਿੰਘ, ਸੁਰਿੰਦਰ ਸਿੰਘ ਪੁੱਤਰ ਮਾਨ ਸਿੰਘ, ਸੋਨੂ ਉਰਫ ਲੰਮਾ ਵਾਸੀਆਨ ਚੇਲਾ ਕਾਲੋਨੀ ਭਿੱਖੀਵਿੰਡ, ਰਾਜਵੀਰ ਸਿੰਘ ਉਰਫ ਪੱਤੂ ਪੁੱਤਰ ਸੇਵਾ ਸਿੰਘ, ਗੁਰਲਾਲ ਸਿੰਘ ਉਰਫ ਲਾਲੀ ਪੁੱਤਰ ਲਖਵਿੰਦਰ ਸਿੰਘ, ਜਸਪਾਲ ਸਿੰਘ ਉਰਫ ਜੱਸਾ ਪੁੱਤਰ ਤੋਤਾ ਸਿੰਘ ਵਾਸੀ ਭਿੱਖੀਵਿੰਡ ਅਤੇ 8 ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Shivani Bassan

Content Editor

Related News