ਗੁਰਦਾਸਪੁਰ: ਸਰਹੱਦੀ ਖ਼ੇਤਰ 'ਚ ਕਣਕ ਦੀ ਵਾਢੀ ਦੌਰਾਨ ਖੇਤਾਂ ’ਚ ਮਿਲਿਆ ਪਾਕਿਸਤਾਨੀ ਡਰੋਨ
Monday, Apr 24, 2023 - 11:22 AM (IST)
ਗੁਰਦਾਸਪੁਰ (ਵਿਨੋਦ)- ਬੀਤੇ ਦਿਨੀਂ ਸਰਹੱਦੀ ਖੇਤ 'ਚੋਂ ਲਾਵਾਰਿਸ ਪਈ ਲਗਭਗ 10 ਕਰੋੜ ਰੁਪਏ ਕੀਮਤ ਦੀ 2 ਕਿੱਲੋਂ ਹੈਰੋਇਨ ਮਿਲਣ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਅੱਜ ਪਿੰਡ ਸ਼ਾਹਪੁਰ ਗੋਰਾਇਆ ’ਚ ਇਕ ਖੇਤ ’ਚ ਕਿਸਾਨ ਨੂੰ ਕਣਕ ਦੀ ਵਾਢੀ ਕਰਦੇ ਨੁਕਸਾਨਿਆ ਪਾਕਿਸਤਾਨੀ ਡਰੋਨ ਪਿਆ ਮਿਲਿਆ। ਜੋ ਇਹ ਸਿੱਧ ਕਰਦਾ ਹੈ ਕਿ ਸੀਮਾ ਸੁਰੱਖਿਆ ਬਲ ਅਤੇ ਪੁਲਸ ਦੀ ਸਰਚ ਮੁਹਿੰਮ ਸਿਰਫ਼ ਇਕ ਕਾਰਵਾਈ ਹੈ। ਜਦਕਿ ਡਰੋਨ ਨੂੰ ਮਾਰ ਡਿਗਾਉਣ ਦੇ ਬਾਅਦ ਡਰੋਨ ਦਾ ਮਿਲ ਜਾਣਾ ਠੀਕ ਹੈ, ਪਰ ਡਰੋਨ ਦੇ ਨਾਲ ਆਇਆ ਸਾਮਾਨ ਕਿੱਥੇ ਗਿਆ, ਇਸ 'ਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਹਨ।
ਇਹ ਵੀ ਪੜ੍ਹੋ- ਹਰੀਕੇ ਥਾਣੇ ਨੇੜਿਓਂ ਹੈਂਡ ਗ੍ਰਨੇਡ ਤੇ ਕਾਰਤੂਸ ਬਰਾਮਦ, ਇਲਾਕੇ 'ਚ ਫ਼ੈਲੀ ਸਨਸਨੀ
ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਪਿੰਡ ਸ਼ਾਹਪੁਰ ਗੋਰਾਇਆ ’ਚ ਕਣਕ ਦੀ ਵਾਢੀ ਕਰਦੇ ਹੋਏ ਕਿਸਾਨ ਨੂੰ ਖੇਤਾਂ ਵਿਚੋਂ ਨੁਕਸਾਨਿਆ ਇਕ ਟੁੱਟਿਆ ਹੋਇਆ ਡਰੋਨ ਪਿਆ ਮਿਲਿਆ। ਇਸ ਸਬੰਧੀ ਕਿਸਾਨ ਵੱਲੋਂ ਸੂਚਿਤ ਕਰਨ 'ਤੇ ਪੁਲਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਇਹ ਡਰੋਨ ਆਪਣੇ ਕਬਜ਼ੇ ’ਚ ਲਿਆ ਅਤੇ ਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਕਿਉਂਕਿ ਡਰੋਨ ਦੇ ਨਾਲ ਲਿਆਂਦਾ ਗਿਆ ਸਾਮਾਨ ਕਿਸ ਨੇ ਉਠਾਇਆ ਜਾਂ ਕਿੱਥੇ ਗਿਆ, ਇਸ ਦੀ ਜਾਂਚ ਵੀ ਜ਼ਰੂਰੀ ਹੈ। ਡਰੋਨ ਦੇ ਮਿਲਣ ਦੇ ਬਾਅਦ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਅਤੇ ਪੁਲਸ ਨੇ ਇਕ ਵਾਰ ਫਿਰ ਸਰਚ ਮੁਹਿੰਮ ਚਲਾਈ ਹੈ।
ਇਹ ਵੀ ਪੜ੍ਹੋ- 25 ਲੱਖ ਤੋਂ ਵੱਧ ਲੋਕਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੁੱਕੀ ਆਵਾਜ਼, 27 ਨੂੰ ਗਵਰਨਰ ਨੂੰ ਸੌਂਪੇ ਜਾਣਗੇ ਪ੍ਰੋਫ਼ਾਰਮੇ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।