ਦਾਜ 'ਚ ਵੱਡੀ ਗੱਡੀ ਤੇ 5 ਲੱਖ ਰੁਪਏ ਦੀ ਰਾਸ਼ੀ ਦੀ ਮੰਗ ਕਰਨ ਵਾਲੇ 2 ਵਿਅਕਤੀਆਂ ਵਿਰੁੱਧ ਮਾਮਲਾ ਦਰਜ

Saturday, Dec 16, 2023 - 01:14 PM (IST)

ਦਾਜ 'ਚ ਵੱਡੀ ਗੱਡੀ ਤੇ 5 ਲੱਖ ਰੁਪਏ ਦੀ ਰਾਸ਼ੀ ਦੀ ਮੰਗ ਕਰਨ ਵਾਲੇ 2 ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਪੁਲਸ ਵੱਲੋਂ ਦੋ ਵਿਅਕਤੀਆਂ ਵਿਰੁੱਧ ਦਾਜ ਵਿਚ ਵੱਡੀ ਗੱਡੀ ਅਤੇ 5 ਲੱਖ ਦੀ ਰਾਸ਼ੀ ਮੰਗਣ 'ਤੇ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਰਾਜ ਮੱਟੂ ਵਾਸੀ ਕੋਠੇ ਭੀਮ ਸੈਨ ਵੱਲੋਂ ਉਪ ਪੁਲਸ ਕਪਤਾਨ ਗੁਰਦਾਸਪੁਰ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ  24.09.2021 ਨੂੰ  ਰੋਕੀ ਬਾਵਾ ਪੁੱਤਰ ਡੈਵਿਡ ਬਾਵਾ ਕਟਰ 110  ਸਿਟੀ ਮੋਹਾਲੀ ਨਾਲ ਉਸ ਦੀ ਕੁੜੀ ਦਾ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਮੁਦਈਆ ਦੇ ਜਵਾਈ ਰੋਕੀ ਬਾਵਾ ਅਤੇ ਉਸਦੇ ਭਰਾ ਸੰਨੀ ਬਾਵਾ ਨੇ ਉਨ੍ਹਾਂ ਦੀ ਕੁੜੀ ਪਾਸੋਂ ਦਹੇਜ ਵਿੱਚ ਵੱਡੀ ਗੱਡੀ ਅਤੇ 05 ਲੱਖ ਰਪਏ ਦੀ ਮੰਗ ਕਰਨੀ ਅਤੇ ਤੰਗ ਪ੍ਰੇਸਾਨ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਨੂੰ ਅਜਨਾਲਾ ਪੁਲਸ ਨੇ ਕੀਤਾ ਕਾਬੂ

ਦਹੇਜ ਦੀ ਮੰਗ ਪੂਰੀ ਨਾ ਹੋਣ 'ਤੇ ਦੋਸ਼ੀਆਂ ਨੇ ਮਿਤੀ 10.04.22 ਨੂੰ ਮੇਰੀ ਕੁੜੀ ਦੀ ਮਾਰ ਕੁਟਾਈ ਕਰਕੇ ਉਸਨੂੰ ਘਰੋ ਕੱਢ ਦਿੱਤਾ, ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਪੁਲਸ ਵੱਲੋਂ ਜਾਂਚ ਪੜਤਾਲ ਕਰਨ ਉਪਰੰਤ ਰੋਕੀ ਬਾਵਾ ਤੇ ਸੰਨੀ ਬਾਵਾ ਪੁਤਰਾਂਨ ਡੈਵਿਡ ਬਾਵਾ ਵਾਸੀਆਂਨ  ਸੈਕਟਰ 110  ਸਿਟੀ ਮੋਹਾਲੀ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤਾ ਗਿਆ ਹੈ ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਸੁਖਬੀਰ ਬਾਦਲ ਨੇ ਅਕਾਲੀ ਸਰਕਾਰ ਵੇਲੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ 'ਤੇ ਮੰਗੀ ਮੁਆਫ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News