47 ਲੱਖ ਤੋਂ ਵੱਧ ਸੋਨਾ ਹੜੱਪਣ ਦੇ ਮਾਮਲੇ ’ਚ ਜੰਮੂ ਦੇ ਸੇਠੀ ਜਿਊਲਰ ਖ਼ਿਲਾਫ਼ ਕੇਸ ਦਰਜ
Monday, Apr 24, 2023 - 05:11 PM (IST)

ਅੰਮ੍ਰਿਤਸਰ (ਇੰਦਰਜੀਤ)- ਅੰਮ੍ਰਿਤਸਰ ਦੇ ਜਿਊਲਰ ਤੋਂ ਅਮਾਨਤੀ ਤੌਰ ’ਤੇ ਸੋਨੇ ਦੀਆਂ ਚੀਜ਼ਾਂ ਲੈ ਜਾਣ ਉਪਰੰਤ ਜੰਮੂ ਦੇ ਇਕ ਜਿਊਲਰ ਨੇ 47.5 ਲੱਖ ਰੁਪਏ ਦਾ ਸਾਮਾਨ ਹੜੱਪ ਲਿਆ। ਮਾਮਲਾ ਪੁਲਸ ਕੋਲ ਪੁੱਜਾ ਤਾਂ ਜਾਂਚ ਤੋਂ ਬਾਅਦ ਜੰਮੂ ਦੇ ਸੇਠੀ ਜਵੈਲਰਜ਼ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਪਰ ਮੁਲਜ਼ਮ ਅਜੇ ਪੁਲਸ ਦੀ ਪਹੁੰਚ ਤੋਂ ਦੂਰ ਹੈ। ਪੁਲਸ ਨੂੰ ਦਿੱਤੀ ਜਾਣਕਾਰੀ ’ਚ ਅੰਮ੍ਰਿਤਸਰ ਦੇ ਸੋਨੇ ਦੇ ਵਪਾਰੀ ਗੌਰਵ ਹਾਂਡਾ ਨੇ ਦੱਸਿਆ ਕਿ ਜੰਮੂ ਦੇ ਰਹਿਣ ਵਾਲੇ ਸੁਨਿਆਰੇ ਨੇ ਉਸ ਕੋਲੋਂ 833 ਗ੍ਰਾਮ ਸੋਨੇ ਦੇ ਗਹਿਣੇ ਲਏ ਸਨ, ਜਿਨ੍ਹਾਂ ਦੀ ਕੀਮਤ ਉਸ ਸਮੇਂ 47 ਲੱਖ 39 ਹਜ਼ਾਰ 770 ਰੁਪਏ ਸੀ। ਸ਼ਿਕਾਇਤਕਰਤਾ ਅਨੁਸਾਰ ਜੰਮੂ ਦੇ ਵਪਾਰੀ ਦੀ ਨੀਅਤ ਵਿਚ ਖੋਟ ਸੀ, ਇਸ ਲਈ ਉਸ ਨੇ ਧੋਖਾਦੇਹੀ ਕਰ ਕੇ ਹੀ ਉਸ ਤੋਂ ਸਾਮਾਨ ਲਿਆ ਸੀ। ਦਿੱਤੇ ਸਾਮਾਨ ਦੀ ਰਕਮ ਮੰਗਣ ’ਤੇ ਉਸ ਨੇ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ- ਮੋਰਿੰਡਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਇਸ ਮਾਮਲੇ ਵਿੱਚ ਥਾਣਾ ਡੀ-ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਰੌਬਿਨ ਹੰਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਤੇ ਮੁਲਜ਼ਮ ਦੋਵੇਂ ਸੋਨੇ ਦਾ ਕਾਰੋਬਾਰ ਕਰਦੇ ਹਨ। ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਪੁਲਸ ਨੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਹਰਵਿੰਦਰ ਸੇਠੀ ਪੁੱਤਰ ਮਾਨਸਿੰਘ ਸੇਠੀ ਰਾਹੀਂ ਨਿਊ ਸੇਠੀ ਜਵੈਲਰਜ਼ ਜੌਨ ਬਾਜ਼ਾਰ ਜੰਮੂ ਖ਼ਿਲਾਫ਼ 420 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ਨੂੰ ਬੋਧੀ ਅਸਥਾਨ ’ਚ ਤਬਦੀਲ ਕਰਨ ’ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।