ਜ਼ਮਾਨਤ ’ਤੇ ਬਾਹਰ ਆਏ ਨੌਜਵਾਨ 'ਤੇ ਜਾਨਲੇਵਾ ਹਮਲਾ, ਇਰਾਦਾ ਕਤਲ ਦੋਸ਼ ਤਹਿਤ 3 ਖ਼ਿਲਾਫ਼ ਮਾਮਲਾ ਦਰਜ
Thursday, Feb 16, 2023 - 12:05 PM (IST)

ਅੰਮ੍ਰਿਤਸਰ (ਅਰੁਣ)- ਛੇਹਰਟਾ ਸਥਿਤ ਪ੍ਰਤਾਪ ਐਵੇਨਿਊ ਇਲਾਕੇ ਵਿਚ ਬੁਲੇਟ ਸਵਾਰ ਇਕ ਨੌਜਵਾਨ ਨੂੰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਰਣਜੀਤ ਸਿੰਘ ਨਾਮਕ ਜ਼ਖ਼ਮੀ ਨੌਜਵਾਨ ਦੇ ਪਿਤਾ ਮਲਕੀਤ ਸਿੰਘ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਆਪਸੀ ਤਕਰਾਰ ਦੇ ਚੱਲਦਿਆਂ ਹੋਏ ਝਗ਼ੜੇ ਦੇ ਸਬੰਧ 'ਚ ਉਸ ਦੇ ਮੁੰਡੇ ਨੂੰ ਸਜ਼ਾ ਹੋਈ ਸੀ।
ਇਹ ਵੀ ਪੜ੍ਹੋ- ਸੱਤ ਜਨਮਾਂ ਦੇ ਸਾਥੀ ਬਣੇ 'ਲਵਪ੍ਰੀਤ ਤੇ ਬਾਣੀ', ਨੇਤਰਹੀਣ ਜੋੜੇ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਲਈਆਂ ਲਾਵਾਂ
ਇਸ ਮਾਮਲੇ ਸਬੰਧੀ 6 ਲੱਖ ਰੁਪਏ 'ਚ ਰਾਜੀਨਾਮਾ ਹੋਣ ਮਗਰੋਂ ਸਾਢੇ 3 ਲੱਖ ਰੁਪਏ ਪਹਿਲਾਂ ਨਕਦ ਅਤੇ ਬੀਤੀ ਰਾਤ ਢਾਈ ਲੱਖ ਰੁਪਏ ਦਾ ਚੈੱਕ ਦਿੱਤਾ ਸੀ ਪਰ ਰਾਜ਼ੀਨਾਮੇ ਦੇ ਬਾਅਦ ਵੀ ਇਨ੍ਹਾਂ ਮੁਲਜ਼ਮਾਂ ਵੱਲੋਂ ਜ਼ਮਾਨਤ 'ਤੇ ਬਾਹਰ ਆਏ ਉਸ ਦੇ ਮੁੰਡੇ ਦੀ ਰੀੜ੍ਹ ਦੀ ਹੱਡੀ ਵਿਚ ਗੋਲੀ ਮਾਰ ਦਿੱਤੀ, ਜਿਸ ਨੂੰ ਨੇੜਲੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਫਾਰਚੂਨਰ ਸਾਹਮਣੇ ਮੌਤ ਬਣ ਕੇ ਆਈ ਗਾਂ, ਬੇਕਾਬੂ ਹੋਈ ਕਾਰ ਦੇ ਉੱਡੇ ਪਰਖ਼ੱਚੇ, ਵਿਅਕਤੀ ਦੀ ਮੌਤ
ਮੌਕੇ ’ਤੇ ਪੁੱਜੇ ਏ. ਡੀ. ਸੀ. ਪੀ 2 ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਮੁਲਜ਼ਮ ਵਰਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਭੈਣੀ ਅਤੇ ਦੋ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਇਰਾਦਾ ਕਤਲ ਦੋਸ਼ ਦੇ ਤਹਿਤ ਮਾਮਲਾ ਦਰਜ ਕਰ ਲਿਆ। ਜਲਦ ਹੀ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।