ਖੂਨੀ ਪਲਾਸਟਿਕ ਡੋਰ ਨੇ ਖੋਹ ਲਈ ਪਰਿਵਾਰ ਦੀ ਖੁਸ਼ੀ, 6 ਸਾਲਾ ਬੱਚੀ ਦੀ ਮੌਕੇ ''ਤੇ ਹੋਈ ਮੌਤ

Monday, Feb 26, 2024 - 05:07 PM (IST)

ਖੂਨੀ ਪਲਾਸਟਿਕ ਡੋਰ ਨੇ ਖੋਹ ਲਈ ਪਰਿਵਾਰ ਦੀ ਖੁਸ਼ੀ, 6 ਸਾਲਾ ਬੱਚੀ ਦੀ ਮੌਕੇ ''ਤੇ ਹੋਈ ਮੌਤ

ਅੰਮ੍ਰਿਤਸਰ : ਖੂਨੀ ਪਲਾਸਟਿਕ ਦੀ ਡੋਰ ਨੇ ਐਤਵਾਰ ਨੂੰ ਇਕ ਹੋਰ ਜਾਨ ਲੈ ਲਈ। ਅੰਮ੍ਰਿਤਸਰ ਜ਼ਿਲ੍ਹੇ ਦੇ ਦੀਨ ਦਿਆਲ ਕਾਲੋਨੀ ਵੇਰਕਾ ਦੇ ਰਹਿਣ ਵਾਲੇ ਮਨੀ ਸਿੰਘ ਦੀ 6 ਸਾਲਾ ਧੀ ਖੁਸ਼ੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਾਈਕ ਦੇ ਅੱਗੇ ਬੈਠੀ ਸੀ। ਜਿਸ ਦੌਰਾਨ ਪਲਾਸਟਿਕ ਦੀ ਡੋਰ ਨੇ ਬੱਚੀ ਨੂੰ ਆਪਣੀ ਲਪੇਟ 'ਚ ਲੈ ਲਿਆਈ ਅਤੇ ਵੱਡਾ ਕੱਟ ਲੱਗ ਗਿਆ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ ਅਤੇ ਪਰਿਵਾਰ 'ਚ ਸੋਗ ਪਰਸ ਗਿਆ।

ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸ਼ਰਮਨਾਕ ਕਾਰਾ, 5 ਮਹੀਨੇ ਦੀ ਵਿਆਹੁਤਾ ਨੂੰ ਪਤੀ ਦੇ ਸਾਹਮਣੇ ਅਗਵਾ ਕਰ ਕੇ ਕੀਤਾ ਜਬਰ-ਜ਼ਿਨਾਹ

ਮਨੀ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਕੋਮਲ ਕੌਰ ਅਤੇ ਧੀ ਖੁਸ਼ੀ ਨਾਲ ਸਾਈਕਲ ’ਤੇ ਘਰ ਪਰਤ ਰਿਹਾ ਸੀ।ਜਿਸ ਦੌਰਾਨ ਮੈਟਰੋ ਬੱਸ ਦੇ ਪੁਲ 'ਤੇ ਉੱਡ ਰਹੀ ਪਲਾਸਟਿਕ ਦੀ ਡੋਰ ਬਾਈਕ ਦੇ ਅੱਗੇ ਬੈਠੀ ਖੁਸ਼ੀ ਦੇ ਗਲੇ 'ਚ ਫਸ ਗਈ। ਜਦੋਂ ਤੱਕ ਬ੍ਰੇਕ ਲਗਾਈ ਗਈ ਤਾਂ ਡੋਰ ਨੇ ਕੁੜੀ ਦਾ ਪੂਰਾ ਗਲਾ ਕੱਟ ਦਿੱਤਾ ਸੀ। ਜਿਸ ਤੋਂ ਬਾਅਦ ਉਹਬ ਧੀ ਨੂੰ ਤੁਰੰਤ ਨਿੱਜੀ ਹਸਪਤਾਲ ਲੈ ਗਿਆ ਪਰ ਉਦੋਂ ਤੱਕ ਖੁਸ਼ੀ ਦੀ ਮੌਤ ਹੋ ਚੁੱਕੀ ਸੀ। 

ਇਹ ਵੀ ਪੜ੍ਹੋ : ਡਿਊਟੀ ਦੌਰਾਨ ਥਾਣੇ 'ਚ ਸ਼ਰਾਬ ਪੀਣ ਵਾਲੇ ਸਬ-ਇੰਸਪੈਕਟਰ 'ਤੇ ਵੱਡੀ ਕਾਰਵਾਈ, ਵੀਡੀਓ ਹੋਈ ਵਾਇਰਲ

ਡਾਕਟਰਾਂ ਮੁਤਾਬਕ ਬੱਚੀ ਦੀ ਸਾਹ ਦੀ ਪਾਈਪ ਬੁਰੀ ਤਰ੍ਹਾਂ ਕੱਟੀ ਹੋਈ ਸੀ ਅਤੇ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਨੂੰ ਪਲਾਸਟਿਕ ਡੋਰ ’ਤੇ ਪਾਬੰਦੀ ਲਾਉਣ ਦੀ ਅਪੀਲ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਖੁਸ਼ੀ ਦੀਆਂ ਤਿੰਨ ਭੈਣਾਂ ਚਾਹਤ (12), ਪੂਰਵੀ (10) ਅਤੇ ਮੁਸਕਾਨ (9) ਹਨ। ਸਭ ਤੋਂ ਛੋਟੀ ਹੋਣ ਕਾਰਨ ਖੁਸ਼ੀ ਸਾਰਿਆਂ ਦੀ ਲਾਡਲੀ ਸੀ। ਖੁਸ਼ੀ ਦੇ ਪਿਤਾ ਨੇ ਦੱਸਿਆ ਉਹ ਪਲੰਬਰ ਦਾ ਕੰਮ ਕਰਦਾ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਸ਼ਾਹਪੁਰਕੰਢੀ ਬੈਰਾਜ ਪ੍ਰਾਜੈਕਟ ਪੂਰਾ ਹੁੰਦੇ ਹੀ ਪਾਣੀ ਦੀ ਬੂੰਦ ਲਈ ਤਰਸੇਗਾ ਪਾਕਿਸਤਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News