ਫੋਨ ਚੱਕਣ ''ਤੇ ਹੋਈ ਵੱਡੀ ਠੱਗੀ, ਬੈਂਕ ਖਾਤਿਆਂ ’ਚੋਂ ਉੱਡੇ ਲੱਖਾਂ ਰੁਪਏ
Tuesday, Sep 10, 2024 - 06:02 PM (IST)

ਗੁਰਦਾਸਪੁਰ (ਹਰਮਨ, ਵਿਨੋਦ)-ਸਾਈਬਰ ਕਰਾਈਮ ਥਾਣੇ ਅੰਦਰ ਪੁਲਸ ਨੇ ਇਕ ਵਿਅਕਤੀ ਦੇ ਖਾਤੇ ’ਚੋਂ ਧੋਖੇ ਨਾਲ ਨਾਲ 10.68 ਲੱਖ ਰੁਪਏ ਕੱਢਵਾਉਣ ਦੇ ਦੋਸ਼ਾਂ ਹੇਠ ਅਣਪਛਾਤੇ ਠੱਗਾਂ ਖਿਲਾਫ ਪਰਚਾ ਦਰਜ ਕੀਤਾ ਹੈ। ਇਸ ਸਬੰਧ ਵਿਚ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਹੀਰਾ ਲਾਲ ਅਗਰਵਾਲ ਵਾਸੀ ਨਗਰ ਸੁਧਾਰ ਟਰੱਸਟ ਬਟਾਲਾ ਰੋਡ ਗੁਰਦਾਸਪੁਰ ਦੇ ਦੱਸਿਆ ਕਿ ਉਸ ਨੂੰ ਇਕ ਫੋਨ ਤੋਂ ਪਹਿਲਾਂ ਕਾਲ ਅਤੇ ਮੈਸੇਜ ਆਇਆ ਕਿ ਤੁਹਾਡਾ ਕ੍ਰੈਡਿਟ ਕਾਰਡ ਕੈਂਸਲ ਕਰ ਦਿੱਤਾ ਗਿਆ ਹੈ ਪਰ ਉਸ ਕੋਲ ਆਪਣਾ ਕੋਈ ਕ੍ਰੈਡਿਟ ਕਾਰਡ ਨਾ ਹੋਣ ਕਰ ਕੇ ਉਸਨੇ ਉਕਤ ਮੈਸਿਜ ਸਬੰਧੀ ਕੋਈ ਧਿਆਨ ਨਹੀਂ ਦਿੱਤਾ।
ਇਹ ਵੀ ਪੜ੍ਹੋ- ਪਿਓ ਦੀ ਮੌਤ ਮਗਰੋਂ ਵਿਦੇਸ਼ ਗਏ ਪੁੱਤ ਦੀ ਵੀ ਹੋਈ ਮੌਤ, ਬਜ਼ੁਰਗ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
ਉਸ ਤੋਂ ਬਾਅਦ ਰਾਤ ਨੂੰ ਅਚਾਨਕ ਮੁਦਈ ਦੀ ਮੋਬਾਈਲ ਸਿੰਮ ਬੰਦ ਹੋ ਗਈ ਅਤੇ ਜਦੋਂ ਉਸ ਨੇ ਨਵੀ ਸਿੰਮ ਲੈ ਕੇ ਮੋਬਾਈਲ ਬੈਕਿੰਗ ਐਪ ਡਾਊਨਲੋਡ ਕੀਤਾ ਤਾਂ ਮੁਦਈ ਨੂੰ ਪਤਾ ਲੱਗਾ ਕਿ ਉਸਦੇ ਪੀ. ਐੱਨ. ਬੀ. ਬੈਂਕ ਅਕਾਊਟ ਬ੍ਰਾਂਚ ਗੀਤਾ ਭਵਨ ਰੋਡ ਗੁਰਦਾਸਪੁਰ ਦੇ ਖਾਤੇ ’ਚੋਂ 10 ਲੱਖ ਰੁਪਏ ਅਤੇ ਪੀ. ਐੱਨ. ਬੀ. ਬੈਂਕ ਦੀ ਬ੍ਰਾਂਚ ਹਨੂੰਮਾਨ ਚੌਕ ਗੁਰਦਾਸਪੁਰ ’ਚੋਂ 68 ਹਜ਼ਾਰ ਰੁਪਏ ਨਿਕਲ ਗਏ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬਰਗਰ ਦਾ ਆਰਡਰ ਲੇਟ ਹੋਣ 'ਤੇ ਵਿਅਕਤੀ 'ਤੇ ਚੱਲੀਆਂ ਗੋਲੀਆਂ
ਪੜਤਾਲ ਕਰਨ ਅਤੇ ਬੈਂਕਾਂ ਨਾਲ ਪੱਤਰ ਵਿਹਾਰ ਕਰਨ ’ਤੇ ਪਤਾ ਲੱਗਾ ਕਿ ਉਸ ਦੇ ਖਾਤਿਆਂ ’ਚੋਂ ਕੁੱਲ 10,68,000/-ਰੁਪਏ ਵੱਖ-ਵੱਖ ਬੈਂਕ ਖਾਤਿਆਂ ’ਚ ਕਿਸੇ ਅਣਪਛਾਤੇ ਵਿਅਕਤੀ ਨੇ ਟਰਾਂਸਫਰ ਕਰ ਲਏ ਹਨ। ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਨਾਮਲੂਮ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਰਜਿਸਟਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8