3 ਮਹੀਨਿਆਂ ਬਾਅਦ ਬਾਰਡਰ ’ਤੇ ਫਿਰ ਮਿਲਿਆ ਵੱਡਾ ਡਰੋਨ, 21 ਤੋਂ 25 ਕਿਲੋ ਤੱਕ ਭਾਰ ਚੁੱਕਣ ਦੀ ਹੈ ਸਮਰੱਥਾ

03/01/2024 1:44:49 PM

ਅੰਮ੍ਰਿਤਸਰ (ਨੀਰਜ)- ਇਕ ਪਾਸੇ ਜਿੱਥੇ ਸੂਬਾ ਅਤੇ ਕੇਂਦਰ ਸਰਕਾਰਾਂ ਦੀਆਂ ਖੁਫੀਆ ਏਜੰਸੀਆਂ ਹੈਰੋਇਨ ਦੀ ਸਮੱਗਲਿੰਗ ਨੂੰ ਠੱਲ੍ਹ ਪਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀਆਂ ਹਨ, ਉਥੇ ਦੂਜੇ ਪਾਸੇ ਭਾਰਤ-ਪਾਕਿਸਤਾਨ ਸਰਹੱਦ ’ਤੇ ਫੜੇ ਗਏ ਡਰੋਨਾਂ ਦੇ ਪਿਛਲੇ ਸਾਰੇ ਰਿਕਾਰਡ ਟੁੱਟਦੇ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਨੇ ਤਿੰਨ ਮਹੀਨਿਆਂ ਬਾਅਦ ਇਕ ਵਾਰ ਫਿਰ ਤੋਂ ਇਕ ਵੱਡਾ ਡਰੋਨ ਬੀ. ਓ. ਪੀ. ਉਗਰ ਧਾਲੀਵਾਲ ਦੇ ਇਲਾਕੇ ਵਿਚ ਫੜਿਆ ਹੈ, ਜੋ 21 ਤੋਂ 25 ਕਿਲੋ ਵਜ਼ਨ ਚੁੱਕਣ ਵਿਚ ਸਮੱਰਥ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਵੱਡੇ ਡਰੋਨ ਨਾਲ ਸਿਰਫ ਤਿੰਨ ਕਿਲੋ ਹੈਰੋਇਨ ਦੀ ਫੜੀ ਗਈ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਭਾਰਤ-ਪਾਕਿਸਤਾਨ ਦੇ ਸਮੱਗਲਰ ਅਜਮਾ ਰਹੇ ਹਨ ਕਿ ਵੱਡਾ ਡਰੋਨ ਉਡਾਉਣਾ ਇਸ ਸਮੇਂ ਠੀਕ ਹੈ ਜਾਂ ਨਹੀਂ। ਹਾਲਾਂਕਿ ਬੀ. ਐੱਸ. ਐੱਫ. ਨੇ ਸਮੱਗਲਰਾਂ ਦੇ ਇਰਾਦਿਆਂ ਨੂੰ ਪੂਰੀ ਤਰ੍ਹਾਂ ਨਾਲ ਨਾਕਾਮ ਕਰ ਦਿੱਤਾ ਹੈ।

ਦੂਸਰੇ ਪਾਸੇ ਬੀ. ਐੱਸ. ਐੱਫ. ਵਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਤੱਕ 135 ਦੇ ਕਰੀਬ ਡਰੋਨ ਫੜੇ ਜਾ ਚੁੱਕੇ ਹਨ, ਜਦਕਿ ਇਸ ਤੋਂ ਪਹਿਲਾਂ 28 ਦਸੰਬਰ ਨੂੰ ਬੀ. ਓ. ਪੀ ਰੋੜਾਂਵਾਲਾ ਵਿਚ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਵੱਡਾ ਡਰੋਨ ਫੜਿਆ ਸੀ, ਜੋ 15 ਤੋਂ 25 ਕਿਲੋ ਜਾਂ ਇਸ ਤੋਂ ਵੀ ਜ਼ਿਆਦਾ ਭਾਰ ਚੁੱਕਣ ਦੇ ਸਮੱਰਥ ਸੀ। ਇਸ ਤੋਂ ਪਹਿਲਾਂ ਭਾਰਤ-ਪਾਕਿਸਤਾਨ ਸਰਹੱਦ ’ਤੇ ਜਿੰਨੇ ਵੀ ਡਰੋਨ ਫੜੇ ਗਏ ਹਨ, ਉਹ ਮਿੰਨੀ ਡਰੋਨ ਸਨ ਪਰ ਕਾਫੀ ਲੰਬੇ ਸਮੇਂ ਤੋਂ ਬਾਅਦ ਵੱਡਾ ਡਰੋਨ ਫੜਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ

ਹੁਣ ਤੱਕ ਫੜੇ ਜਾ ਚੁੱਕੇ ਹਨ 12 ਭਾਰਤੀ ਸਮੱਗਲਰ

ਬੀ. ਐੱਸ. ਐੱਫ. ਅਤੇ ਪੁਲਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਪਿਛਲੇ ਚਾਰ ਮਹੀਨਿਆਂ ਦੌਰਾਨ 12 ਭਾਰਤੀ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਹੈਰੋਇਨ ਦੀ ਖੇਪ ਨੂੰ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਪਹਿਲਾਂ ਬੀਤੇ ਦਿਨ ਇਕ ਸਮੱਗਲਰ ਨੂੰ ਰਮਦਾਸ ਇਲਾਕੇ ਵਿਚ ਐੱਸ. ਐੱਸ. ਓ. ਸੀ. ਅਤੇ ਬੀ. ਐੱਸ. ਐੱਫ. ਦੇ ਸਾਂਝੇ ਆਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਸੀ।

ਸਾਰੇ ਮਾਮਲਿਆਂ ਦੀ ਐੱਨ. ਸੀ. ਬੀ. ਕਰ ਰਹੀ ਜਾਂਚ

ਜਿੱਥੇ ਇਕ ਪਾਸੇ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਲਗਾਤਾਰ ਦੂਜੀ ਵਾਰ ਤਿੰਨ ਭਾਰਤੀ ਸਮੱਗਲਰਾਂ ਨੂੰ ਹੈਰੋਇਨ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ, ਉੱਥੇ ਹੀ ਦੂਜੇ ਪਾਸੇ ਜੋ ਹੈਰਾਨੀਜਨਕ ਪਹਿਲੂ ਸਾਹਮਣੇ ਆ ਰਿਹਾ ਹੈ, ਉਹ ਇਹ ਹੈ ਕਿ ਬੀ. ਐੱਸ. ਐੱਫ. ਦੇ ਸਾਰੇ ਮਾਮਲਿਆਂ ਦੀ ਜਾਂਚ ਪੁਲਸ ਦੀ ਬਜਾਏ ਐੱਨ. ਸੀ. ਬੀ. ਕਰ ਰਹੀ ਹੈ, ਜਦਕਿ ਪੰਜਾਬ ਪੁਲਸ ਦੀ ਟੀਮ ਨੇ ਮੌਕੇ ’ਤੇ ਹੀ ਸਾਰੀ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਘਰ ’ਚ ਦਾਖ਼ਲ ਹੋ ਕੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

ਘੱਟ ਹੋ ਰਹੀ ਹੈ ਡਰੋਨਾਂ ਅਤੇ ਸਮੱਗਲਰਾਂ ਦੀ ਮੂਵਮੈਂਟ

ਪਿਛਲੇ ਦੋ ਮਹੀਨਿਆਂ ਦੌਰਾਨ ਸਰਹੱਦੀ ਇਲਾਕਿਆਂ ਸਮੇਤ ਸ਼ਹਿਰੀ ਖੇਤਰਾਂ ਵਿਚ ਸੰਘਣੀ ਧੁੰਦ ਅਤੇ ਕੋਹਰਾ ਪਿਆ ਸੀ, ਜਿਸ ਕਾਰਨ ਭਾਰਤ-ਪਾਕਿਸਤਾਨ ਦੇ ਦੋਵੇਂ ਪਾਸਿਓਂ ਸਮੱਗਲਰਾਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਸਨ ਪਰ ਫਿਲਹਾਲ ਮੌਸਮ ਸਾਫ਼ ਹੋ ਗਿਆ ਹੈ, ਜਿਸ ਕਾਰਨ ਸਮੱਗਲਰਾਂ ਅਤੇ ਡਰੋਨਾਂ ਦੀ ਮੂਵਮੈਂਟ ਘੱਟ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਵੱਲੋਂ ਦਰਜਨਾਂ ਆਪ੍ਰੇਸ਼ਨ ਸਫਲਤਾਪੂਰਵਕ ਚਲਾਏ ਜਾ ਰਹੇ ਹਨ ਅਤੇ ਕਈ ਅਹਿਮ ਖੁਲਾਸੇ ਵੀ ਹੋਏ ਹਨ।

ਫੜੇ ਨਹੀਂ ਜਾ ਰਹੇ ਛੋਟੇ ਡਰੋਨ

ਪਿਛਲੇ ਕਈ ਮਹੀਨਿਆਂ ਤੋਂ ਦੇਖਿਆ ਜਾ ਰਿਹਾ ਹੈ ਕਿ ਸਮੱਗਲਰਾਂ ਵਲੋਂ ਵੱਡੇ ਡਰੋਨ ਜੋ 15 ਤੋਂ 25 ਕਿਲੋ ਤੱਕ ਖੇਪ ਚੁੱਕਣ ਦੀ ਸਮਰੱਥਾ ਰੱਖਦੇ ਹਨ, ਉਨ੍ਹਾਂ ਦੇ ਮੁਕਾਬਲੇ ਵਿਚ ਛੋਟੇ ਡਰੋਨ ਉਡਾਏ ਜਾ ਰਹੇ ਹਨ ਜੋ ਵੱਧ ਤੋਂ ਵੱਧ ਇਕ ਕਿਲੋ ਤੱਕ ਭਾਰ ਚੁੱਕਣ ਦੇ ਸਮੱਰਥ ਰਹਿੰਦੇ ਹਨ ਪਰ ਵੱਡੇ ਡਰੋਨਾਂ ਦੇ ਮੁਕਾਬਲੇ ਛੋਟੇ ਡਰੋਨ ਫੜਨ ਵਿਚ ਘੱਟ ਆਉਂਦੇ ਹਨ ਅਤੇ ਡਿੱਗਣ ’ਤੇ ਨੁਕਸਾਨ ਵੀ ਘੱਟ ਹੁੰਦਾ ਹੈ।

ਇਹ ਵੀ ਪੜ੍ਹੋ : ਪੇਪਰ ਦੇ ਕੇ ਘਰ ਪਰਤ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ, ਇਕ ਦੀ ਦਰਦਨਾਕ ਮੌਤ, 2 ਗੰਭੀਰ ਜ਼ਖ਼ਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News