ਅੰਮ੍ਰਿਸਤਰ ਜ਼ਿਲ੍ਹੇ ''ਚ ਕੋਰੋਨਾ ਦੇ 86 ਨਵੇਂ ਮਾਮਲੇ ਆਏ ਸਾਹਮਣੇ, 4 ਮਰੀਜ਼ਾਂ ਦੀ ਮੌਤ

Monday, Dec 07, 2020 - 01:35 AM (IST)

ਅੰਮ੍ਰਿਸਤਰ, (ਦਲਜੀਤ)- ਕੋਰੋਨਾ ਵਾਇਰਸ ਦਾ ਕਹਿਰ ਇਕ ਵਾਰ ਫਿਰ ਅੰਮ੍ਰਿਤਸਰ ’ਤੇ ਭਾਰ ਪਾਉਣ ਲੱਗਾ ਹੈ। ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਅੱਧੀ ਦਰਜ਼ਨ ਤੋਂ ਵੱਧ ਵਿਦਿਆਰਥੀ ਜਿੱਥੇ ਪਾਜ਼ੇਟਿਵ ਪਾਏ ਗਏ ਹਨ, ਉੱਥੇ ਹੀ ਉਨ੍ਹਾਂ ਦੇ ਸੰਪਰਕ ’ਚ ਆਏ ਹੋਰ ਵਿਦਿਆਰਥੀਆਂ ਨੂੰ ਕਾਲਜ ਪ੍ਰਸ਼ਾਸਨ ਵੱਲੋਂ ਇਕਾਂਤਵਾਸ ਕਰਦੇ ਹੋਏ ਕੁਝ ਦਿਨਾਂ ਲਈ ਕਲਾਸਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਜ਼ਿਲੇ ਵਿਚ ਐਤਵਾਰ 4 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ , ਜਦੋਂਕਿ 86 ਲੋਕ ਪਾਜ਼ੇਟਿਵ ਆਏ ਹਨ । ਇਸ ਵਿਚ ਕਮਿਊਨਿਟੀ ਵਾਲੇ 35 ਅਤੇ ਸੰਪਰਕ ਵਾਲੇ 51 ਸ਼ਾਮਿਲ ਹਨ ।

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦੇ ਮਾਮਲੇ ਦਿਨ ਨਿੱਤ ਵਧਦੇ ਜਾ ਰਹੇ ਹਨ। ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲਾ ’ਚ ਵਿਦਿਆਰਥੀਆਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ 100 ਤੋਂ ਵੱਧ ਲੋਕਾਂ ਦੇ ਸੈਂਪਲ ਲਏ ਗਏ ਹਨ। ਇਸ ਤੋਂ ਪਹਿਲਾਂ ਰਣਜੀਤ ਐਵੀਨਿਊ ਵਿਚ ਇਕ ਹੋਟਲ ਦੇ ਤਿੰਨ ਦਰਜਨ ਕਰਮਚਾਰੀ ਪਾਜ਼ੇਟਿਵ ਆ ਚੁੱਕੇ ਹਨ। ਲੋਕ ਕੋਰੋਨਾ ਵਾਇਰਸ ਪ੍ਰਤੀ ਇੰਨੇ ਨਿਡਰ ਹੋ ਗਏ ਹਨ ਕਿ ਉਹ ਹੁਣ ਖੰਘ , ਜੁਕਾਮ ਅਤੇ ਬੁਖਾਰ ਹੋਣ ’ਤੇ ਟੈਸਟ ਨਹੀਂ ਕਰਵਾ ਰਹੇ ਹਨ।

ਸਿਵਲ ਸਰਜਨ ਡਾ. ਰਵਿੰਦਰ ਸਿੰਘ ਸੇਠੀ ਖੁਦ ਫੀਲਡ ਵਿਚ ਜਾ ਕੇ ਲੋਕਾਂ ਨੂੰ ਮਹਾਮਾਰੀ ਸਬੰਧੀ ਜਾਗਰੂਕ ਕਰਦੇ ਹੋਏ ਸੈਂਪਲ ਪ੍ਰਕਿਰਿਆ ਵਧਾ ਰਹੇ ਹਨ। ਡਾ. ਸੇਠੀ ਵੱਲੋਂ ਅੱਜ ਸ਼੍ਰੀ ਰਾਮ ਤੀਰਥ ਵਿਖੇ ਜਾ ਕੇ ਲੋਕਾਂ ਨੂੰ ਸੈਂਪਲਿੰਗ ਲਈ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਹੁਣ ਤਕ ਕੁੱਲ ਪਾਜ਼ੇਟਿਵ 13509 ਆ ਚੁੱਕੇ ਹਨ, ਜਦੋਂਕਿ ਠੀਕ ਹੋਏ 12255 ਹਨ । ਅਜੇ ਵੀ 740 ਦਾ ਇਲਾਜ ਜਾਰੀ ਹੈ ਅਤੇ ਹੁਣ ਤਕ 514 ਦੀ ਮੌਤ ਹੋ ਚੁੱਕੀ ਹੈ ।

ਸਹਾਇਕ ਸਿਵਲ ਸਰਜਨ ਡਾ. ਅਮਰਜੀਤ ਨੇ ਦੱਸਿਆ ਕਿ ਸੰਸਥਾ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਜਿਹੜੇ ਵਿਦਿਆਰਥੀ ਪਾਜ਼ੇਟਿਵ ਆਏ ਹਨ, ਦੇ ਸੰਪਰਕ ਵਿਚ ਆਉਣ ਵਾਲੇ ਵਿਦਿਆਰਥੀਆਂ ਦੇ ਸੈਂਪਲ ਲਏ ਗਏ ਹਨ ਅਤੇ ਉਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ ਅਤੇ ਸੰਸਥਾ ਵਿਚ ਲੱਗਣ ਵਾਲੀਆਂ ਕਲਾਸਾਂ ਵੀ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਗਈਆਂ ਹਨ। ਉੱਧਰ ਦੂਜੇ ਪਾਸੇ ਇਸ ਸਬੰਧ ੀ ਜਦੋਂ ਸੰਸਥਾ ਦੇ ਇੰਚਾਰਜ ਡਾ. ਏ. ਪੀ. ਨਾਲ ਫੋਨ ’ਤੇ ਕਈ ਵਾਰ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।

ਮਰੀਜ ।

ਮਰਨ ਵਾਲੇ ਮਰੀਜ਼ਾਂ ਦਾ ਵੇਰਵਾ

ਉਮਰ       ਪਤਾ ਹਸਪਤਾਲ

1 ਸਤਵੰਤ ਕੌਰ (60) , ਗੰਡਾ ਸਿੰਘ ਕਾਲੋਨੀ , ਤਰਨਤਾਰਨ ਰੋਡ , ਓਹਰੀ ਹਸਪਤਾਲ ,

2 ਸਰਿਤਾ (42) , ਰਾਮ ਨਗਰ ਕਾਲੋਨੀ , ਗੁਰੂ ਨਾਨਕ ਦੇਵ ਹਸਪਤਾਲ ,

3 ਸਤੀਸ਼ ਚੰਦਰ (70) , ਚੌਕ ਫੁੱਲਵਾਲੀ ਗੁਰੂ ਨਾਨਕ ਦੇਵ ਹਸਪਤਾਲ

4 ਸੁਦਰਸ਼ਨ ਕੁਮਾਰ (70) , ਸਾਹਿਬਜ਼ਾਦਾ ਫਤਿਹ ਸਿੰਘ ਨਗਰ , ਗੁਰੂ ਨਾਨਕ ਦੇਵ ਹਸਪਤਾਲ 


Bharat Thapa

Content Editor

Related News