ਪੁਲਸ ਨੇ ਨਸ਼ਾ ਵੇਚਣ ਵਾਲੇ 8 ਤਸਕਰ ਕੀਤੇ ਗ੍ਰਿਫਤਾਰ
Thursday, Nov 01, 2018 - 06:20 PM (IST)
ਅੰਮ੍ਰਿਤਸਰ,(ਸੰਜੀਵ)—ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਵੱਖ-ਵੱਖ ਖੇਤਰਾਂ 'ਚ ਕੀਤੀ ਗਈ ਛਾਪੇਮਾਰੀ ਦੌਰਾਨ ਨਸ਼ਾ ਵੇਚਣ ਵਾਲੇ 8 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਜਿਨ੍ਹਾਂ 'ਚ ਥਾਣਾ ਤਰਸਿੱਕਾ ਦੀ ਪੁਲਸ ਨੇ ਲਾਡੀ ਸਿੰਘ ਨਿਵਾਸੀ ਜੰਡਿਆਲਾ ਤੋਂ 50 ਨਸ਼ੀਲੀਆਂ ਗੋਲੀਆਂ, ਥਾਣਾ ਕੰਬੋਂ ਦੀ ਪੁਲਸ ਨੇ ਮਲਕੀਤ ਸਿੰਘ ਨਿਵਾਸੀ ਮਾਹਲ ਤੋਂ 32 ਨਸ਼ੀਲੀਆਂ ਗੋਲੀਆਂ, ਥਾਣਾ ਰਾਮਦਾਸ ਦੀ ਪੁਲਸ ਨੇ ਰਛਪਾਲ ਸਿੰਘ ਪੰਮਾ ਨਿਵਾਸੀ ਰਮਦਾਸ ਤੋਂ ਡੇਢ ਗ੍ਰਾਮ ਹੈਰੋਇਨ, ਥਾਣਾ ਮੇਹਤਾ ਦੀ ਪੁਲਸ ਨੇ ਲਵਪ੍ਰੀਤ ਸਿੰਘ ਨਿਵਾਸੀ ਉਦੋ ਨੰਗਲ ਤੋਂ 55 ਨਸ਼ੀਲੀਆਂ ਗੋਲੀਆਂ, ਥਾਣਾ ਘਰਿੰਡਾ ਦੀ ਪੁਲਸ ਨੇ ਸੁਬੇਗ ਸਿੰਘ ਨਿਵਾਸੀ ਧਨੋਏ ਖੁਰਦ ਤੋਂ 180 ਨਸ਼ੀਲੀਆਂ ਗੋਲੀਆਂ, ਥਾਣਾ ਜੰਡਿਆਲਾ ਦੀ ਪੁਲਸ ਨੇ ਬਲਬੀਰ ਸਿੰਘ ਨਿਵਾਸੀ ਨਿੱਜਰਪੁਰਾ ਤੋਂ 45 ਨਸ਼ੀਲੀਆਂ ਗੋਲੀਆਂ, ਥਾਣਾ ਚਾਟੀਵਿੰਡ ਦੀ ਪੁਲਸ ਨੇ ਹਰਭਜਨ ਸਿੰਘ ਨਿਵਾਸੀ ਭਗਤੁਪੁਰ ਤੋਂ 52 ਨਸ਼ੀਲੀਆਂ ਗੋਲੀਆਂ ਅਤੇ ਥਾਣਾ ਅਜਨਾਲਾ ਦੀ ਪੁਲਸ ਨੇ ਸਤਨਾਮ ਸਿੰਘ ਨਿਵਾਸੀ ਬੋਹਲੀਆ ਤੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
