62 ਵਿਅਕਤੀ ਹੋਏ ਡੇਂਗੂ ਦੇ ਪ੍ਰਕੋਪ ਦਾ ਸ਼ਿਕਾਰ, 2 ਨੂੰ ਹੋਇਆ ਚਿਕਨਗੁਨੀਆ

Tuesday, Nov 12, 2024 - 11:35 AM (IST)

ਗੁਰਦਾਸਪੁਰ(ਹਰਮਨ)-ਇਸ ਸਾਲ ਜਿਥੇ ਪੂਰੇ ਪੰਜਾਬ ਅੰਦਰ ਡੇਂਗੂ ਦੇ ਹਮਲੇ ਪ੍ਰਕੋਪ ਵਿਚ ਗਿਰਾਵਟ ਆਈ ਹੈ, ਉਥੇ ਸਰਕਾਰੀ ਅੰਕੜਿਆ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਅੰਦਰ ਪਿਛਲੇ ਸਾਲ ਦੇ ਮੁਕਾਬਲੇ 7 ਗੁਣਾ ਕਮੀ ਦਰਜ ਕੀਤੀ ਹੈ। ਹੁਣ ਤੱਕ ਜ਼ਿਲ੍ਹੇ ਅੰਦਰ ਡੇਂਗੂ ਤੋਂ ਪੀੜਤ 62 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂ ਕਿ 2 ਮਰੀਜ਼ ਚਿਕਨਗੁਨੀਆ ਦੇ ਸ਼ਿਕਾਰ ਹੋਏ ਹਨ।

ਹੁਣ ਜਦੋਂ ਡੇਂਗੂ ਦੇ ਫੈਲਣ ਲਈ ਅਨੁਕੂਲ ਮੌਸਮ ਆਖਰੀ ਪੜਾਅ ’ਤੇ ਹੈ ਤਾਂ ਵੀ ਸਿਹਤ ਵਿਭਾਗ ਦੀਆਂ ਟੀਮਾਂ ਨਿਰੰਤਰ ਲੋਕਾਂ ਨੂੰ ਬਚਾਅ ਕਰਨ ਲਈ ਪ੍ਰੇਰਿਤ ਕਰ ਰਹੀਆਂ ਹਨ। ਸਿਵਲ ਸਰਜਨ ਡਾ. ਭਾਰਤ ਭੂਸ਼ਣ ਅਤੇ ਜ਼ਿਲਾ ਐਪੀਡਿਮਾਲੋਜਿਸਟ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਅੰਦਰ ਪਿਛਲੇ ਸਾਲ ਪੂਰੇ ਸੀਜ਼ਨ ਦੌਰਾਨ 457 ਵਿਅਕਤੀ ਡੇਂਗੂ ਤੋਂ ਪੀੜਤ ਹੋਏ ਸਨ, ਜਦੋਂ ਕਿ 2022 ਵਿਚ 242 ਲੋਕਾਂ ਨੂੰ ਡੇਂਗੂ ਨੇ ਲਪੇਟ ਵਿਚ ਲਿਆ ਸੀ। ਇਸ ਤੋਂ ਪਹਿਲਾਂ 2021 ਵਿਚ 750 ਲੋਕ ਅਤੇ ਕੋਰੋਨਾ ਵਾਇਰਸ ਦੇ ਦੌਰ ਵਾਲੇ ਸਾਲ 2020 ਦੌਰਾਨ 198 ਲੋਕ ਡੇਂਗੂ ਤੋਂ ਪੀੜਤ ਹੋਏ ਸਨ।

ਇਹ ਵੀ ਪੜ੍ਹੋ-  ਵੱਡੀ ਖ਼ਬਰ: ਪੰਜਾਬ ਦੇ ਇਸ ਪਵਿੱਤਰ ਸਰੋਵਰ 'ਚ ਹਜ਼ਾਰਾਂ ਮੱਛੀਆਂ ਮਰੀਆਂ

ਇਸ ਸਾਲ 3168 ਥਾਵਾਂ ਤੋਂ ਮਿਲਿਆ ਡੇਂਗੂ ਦਾ ਲਾਰਵਾ

ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲੇ ਅੰਦਰ ਹੁਣ ਤੱਕ 153292 ਸਥਾਨਾਂ ’ਤੇ 465009 ਕੰਟੇਨਰਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ, ਜਿਸ ਦੌਰਾਨ 3168 ਥਾਵਾਂ ’ਤੇ ਲਾਰਵਾ ਮਿਲਿਆ ਹੈ। ਇਸ ਲਾਰਵੇ ਨੂੰ ਟੀਮਾਂ ਵੱਲੋਂ ਨਾਲੋ ਨਾਲ ਹੀ ਨਸ਼ਟ ਕਰ ਦਿੱਤਾ ਗਿਆ ਸੀ ਤਾਂ ਜੋ ਡੇਂਗੂ ਨਾ ਫੈਲ ਸਕੇ। ਉਨ੍ਹਾਂ ਕਿਹਾ ਕਿ ਪਿੰਡ ਗੁਰਦਾਸਨੰਗਲ ਵਿਚ 5 ਕੇਸ ਅਤੇ ਗੁਰਦਾਸਪੁਰ ਦੇ ਮੁਹੱਲਾ ਨੰਗਲ ਕੋਟਲੀ ਵਿਚ 4 ਕੇਸ ਸਾਹਮਣੇ ਆਉਣ ਕਾਰਨ ਇਹ ਦੋਵੇਂ ਥਾਂ ਹਾਟ ਸਪਾਟ ਬਣੇ ਸਨ, ਜਿਥੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਪਰੇਅ ਕਰਨ ਸਮੇਤ ਹੋਰ ਲੋੜੀਂਦੇ ਕਦਮ ਚੁੱਕੇ ਗਏ।

ਇਹ ਵੀ ਪੜ੍ਹੋ- ਨਿਹੰਗ ਸਿੰਘਾਂ ਨੇ ਸਰੋਵਰ 'ਚ ਨਵਾਇਆ ਘੋੜਾ, ਖੜ੍ਹਾ ਹੋਇਆ ਵਿਵਾਦ

ਕਿਵੇਂ ਫੈਲਦਾ ਹੈ ਡੇਂਗੂ ਅਤੇ ਕੀ ਹਨ ਨਿਸ਼ਾਨੀਆਂ?

ਡਾ. ਭਾਰਤ ਭੂਸ਼ਣ ਅਤੇ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਅਜੈਪਟੀ ਨਾਂ ਦੇ ਮੱਛਰ ਦੇ ਮਨੁੱਖੀ ਸਰੀਰ ’ਤੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਚਿੱਟੀਆਂ ਅਤੇ ਕਾਲੀਆਂ ਧਾਰੀਆਂ ਵਾਲਾ ਹੁੰਦਾ ਹੈ ਅਤੇ ਇਹ ਸਵੇਰ ਤੇ ਸ਼ਾਮ ਦੇ ਸਮੇਂ ਕੱਟਦਾ ਹੈ। ਡੇਂਗੂ ਬੁਖਾਰ ਦੀਆਂ ਨਿਸ਼ਾਨੀਆਂ, ਤੇਜ਼ ਬੁਖਾਰ, ਸਿਰ ਤੇ ਮਾਸ ਪੇਸ਼ੀਆ ਵਿਚ ਦਰਦ, ਚਮੜੀ ’ਤੇ ਦਾਣੇ, ਅੱਖਾਂ ਦੇ ਪਿੱਛਲੇ ਹਿੱਸੇ ’ਚ ਦਰਦ, ਮਸੂੜ੍ਹਿਆਂ, ਨੱਕ ਅਤੇ ਕੰਨ ’ਚੋਂ ਖੂਨ ਦਾ ਵਗਣਾ ਆਦਿ ਹੁੰਦੀਆਂ ਹਨ, ਅਜਿਹੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਸਰਕਾਰੀ ਸਿਹਤ ਵਿਚ ਜਾਣਾ ਚਾਹੀਦਾ ਹੈ ਤੇ ਡੇਂਗੂ ਦਾ ਟੈਸਟ ਕਰਨ ਤੇ ਡੇਂਗੂ ਬੁਖਾਰ ਹੋਵੇ ਤਾਂ ਇਸ ਦੀ ਦਵਾਈ ਸਰਕਾਰੀ ਹਸਪਤਾਲ ’ਚ ਮੁਫ਼ਤ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡਾ ਐਨਕਾਊਂਟਰ

ਡੇਂਗੂ ਦਾ ਮੱਛਰ ਸਾਫ਼ ਪਾਣੀ, ਘਰਾਂ ’ਚ ਕੂਲਰ, ਫਰਿੱਜਾਂ ’ਚ ਵੇਸਟ ਪਾਣੀ ਦੀਆਂ ਟਰੇਆਂ, ਫੁੱਲਾਂ ਦੇ ਗਮਲੇ, ਪਸ਼ੂਆਂ ਦੇ ਪਾਣੀ ਵਾਲੇ ਪੀਣ ਦੀਆਂ ਹੋਦੀਆਂ, ਫਟੇ ਪੁਰਾਣੇ ਟਾਇਰਾਂ, ਟੁੱਟੇ ਭੱਜੇ ਬਰਤਨਾਂ ਤੇ ਟੋਏਆਂ 'ਚ ਮੀਂਹ ਦੇ ਪਏ ਪਾਣੀ ’ਚ ਪੈਦਾ ਹੁੰਦਾ ਹੈ। ਇਸ ਲਈ ਹਰ ਸ਼ੁੱਕਰਵਾਰ ਡਰਾਈ ਡੇਅ ਮਨਾਉਂਦੇ ਹੋਏ ਪਾਣੀ ਨੂੰ ਚੰਗੀ ਤਰ੍ਹਾਂ ਕੱਢ ਦੇਣਾ ਚਾਹੀਦਾ ਹੈ ਅਤੇ ਟੋਇਆਂ ਦੇ ਖੜ੍ਹੇ ਪਾਣੀ ਉੱਪਰ ਸੜ੍ਹਿਆ ਤੇਲ ਪਾ ਦੇਣਾ ਚਾਹੀਦਾ ਹੈ। ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ ਜਿਸ ਨਾਲ ਸਰੀਰ ਢੱਕਿਆ ਰਹੇ ਅਤੇ ਮੱਛਰ ਨਾ ਕੱਟ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News