ਜ਼ਹਿਰੀਲੀ ਚੀਜ਼ ਖਾਣ ਨਾਲ 6 ਦੁਧਾਰੂ ਪਸ਼ੂਆਂ ਦੀ ਮੌਤ, ਗ਼ਰੀਬ ਕਿਸਾਨ ਦਾ ਹੋਇਆ ਭਾਰੀ ਨੁਕਸਾਨ

Tuesday, Jun 13, 2023 - 02:14 AM (IST)

ਜ਼ਹਿਰੀਲੀ ਚੀਜ਼ ਖਾਣ ਨਾਲ 6 ਦੁਧਾਰੂ ਪਸ਼ੂਆਂ ਦੀ ਮੌਤ, ਗ਼ਰੀਬ ਕਿਸਾਨ ਦਾ ਹੋਇਆ ਭਾਰੀ ਨੁਕਸਾਨ

ਖੇਮਕਰਨ (ਸੋਨੀਆ) : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਪਸ਼ੂਆਂ ਦੇ ਚਾਰੇ ਵਿਚ ਆਈ ਕੋਈ ਜ਼ਹਿਰੀਲੀ ਚੀਜ਼ ਖਾ ਜਾਣ ਕਾਰਨ ਗਰੀਬ ਕਿਸਾਨ ਦੇ 6 ਦੁਧਾਰੂ ਪਸ਼ੂਆਂ ਦੀ ਮੌਤ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਸ ਨੇ ਸਵੇਰ ਵੇਲੇ ਆਪਣੇ ਪਸ਼ੂਆਂ ਨੂੰ ਚਾਰਾ ਪਾ ਕੇ ਘਰ ਨੂੰ ਚਲਾ ਗਿਆ ਤਾਂ ਜਦ ਉਸ ਨੇ ਆ ਕੇ ਦੇਖਿਆ ਤਾਂ ਉਸ ਦੇ ਦੁਧਾਰੂ ਪਸ਼ੂ ਤੜਫ ਰਹੇ ਸਨ ਤਾਂ ਉਸ ਨੇ ਉਸੇ ਵਕਤ ਪ੍ਰਾਈਵੇਟ ਵੈਟਰਨਰੀ ਡਾਕਟਰ ਨੂੰ ਬੁਲਾਇਆ ਅਤੇ ਉਸ ਨੇ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਪਰ ਥੋੜ੍ਹੇ ਚਿਰ ਬਾਅਦ ਉਸ ਡਾਕਟਰ ਨੇ ਵੀ ਜਬਾਬ ਦੇ ਦਿੱਤਾ, ਜਿਸ ਤੋਂ ਬਾਅਦ ਇਕ-ਇਕ ਕਰਕੇ ਉਸ ਦੇ ਦੁਧਾਰੂ ਪਸ਼ੂ ਤੜਫ-ਤੜਫ ਕੇ ਮਰਨੇ ਸ਼ੁਰੂ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਕੈਨੇਡਾ ਜਾਣ ਤੋਂ ਰੋਕਿਆ, ਜਾਣੋ ਕੀ ਹੈ ਵਜ੍ਹਾ      

ਪੀੜਤ ਗ਼ਰੀਬ ਕਿਸਾਨ ਨੇ ਦੱਸਿਆ ਕਿ ਉਸ ਦੇ ਘਰ ਦਾ ਗੁਜ਼ਾਰਾ ਇਨ੍ਹਾਂ ਪਸ਼ੂਆਂ ਤੋਂ ਹੀ ਚੱਲਦਾ ਸੀ ਕਿਉਂਕਿ ਉਹ ਦੁੱਧ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਲੈਂਦੇ ਸਨ। ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਕੋਈ ਨਾ ਕੋਈ ਮੁਆਵਜ਼ਾ ਦਿੱਤਾ ਜਾਵੇ, ਜਿਸ ਨਾਲ ਉਹ ਕਰਜ਼ੇ ਤੋਂ ਬਚ ਸਕੇ। ਓਧਰ ਪੀੜਤ ਕਿਸਾਨ ਗੁਰਦਿਆਲ ਸਿੰਘ ਦੇ ਘਰ ਇਕੱਤਰ ਹੋਏ ਪਿੰਡ ਘਰਿਆਲੇ ਦੇ ਲੋਕਾਂ ਨੇ ਸਮਾਜ ਸੇਵੀ ਅਤੇ ਐੱਨ. ਆਰ. ਆਈ. ਵੀਰਾਂ ਤੋਂ ਮੰਗ ਕੀਤੀ ਹੈ ਕਿ ਇਸ ਗ਼ਰੀਬ ਕਿਸਾਨ ਗੁਰਦਿਆਲ ਸਿੰਘ ਦੀ ਕੋਈ ਨਾ ਕੋਈ ਇਹ ਸਹਾਇਤਾ ਕੀਤੀ ਜਾਵੇ, ਜਿਸ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ, ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਪਰਿਵਾਰ ਨਾਲ ਸੰਪਰਕ ਕਰ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਲਾਸ਼ ਦੇਖ ਭੁੱਬਾਂ ਮਾਰ ਰੋਇਆ ਪਰਿਵਾਰ


author

Manoj

Content Editor

Related News