ਨਸ਼ੇ ਵਾਲੇ ਪਦਾਰਥਾਂ ਦੇ 6 ਧੰਦੇਬਾਜ਼ ਗ੍ਰਿਫਤਾਰ

Thursday, Dec 13, 2018 - 04:02 AM (IST)

ਨਸ਼ੇ ਵਾਲੇ ਪਦਾਰਥਾਂ ਦੇ 6 ਧੰਦੇਬਾਜ਼ ਗ੍ਰਿਫਤਾਰ

ਅੰਮ੍ਰਿਤਸਰ,   (ਅਰੁਣ)-  ਜ਼ਿਲਾ ਦਿਹਾਤੀ ਪੁਲਸ ਨੇ ਤਲਾਸ਼ੀ ਦੌਰਾਨ ਨਸ਼ੇ ਵਾਲੇ ਪਦਾਰਥਾਂ ਦੇ 6 ਧੰਦੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ। ਥਾਣਾ ਤਰਸਿੱਕਾ ਦੀ ਪੁਲਸ ਨੇ 42 ਕੈਪਸੂਲਾਂ ਸਮੇਤ ਸੁਰਜੀਤ ਸਿੰਘ ਵਾਸੀ ਦਸਮੇਸ਼ ਨਗਰ ਤਰਸਿੱਕਾ, ਥਾਣਾ ਕੱਥੂਨੰਗਲ ਦੀ ਪੁਲਸ ਨੇ 48 ਗੋਲੀਆਂ ਸਮੇਤ ਅਰਸ਼ਦੀਪ ਸਿੰਘ ਵਾਸੀ ਰਾਅਪੁਰ, ਥਾਣਾ ਮਜੀਠਾ ਦੀ ਪੁਲਸ ਨੇ 42 ਗੋਲੀਆਂ ਸਮੇਤ ਅਕਾਸ਼ਦੀਪ ਸਿੰਘ ਵਾਸੀ ਭੰਗਵਾਂ, ਥਾਣਾ ਕੰਬੋਅ ਦੀ ਪੁਲਸ ਨੇ 40 ਕੈਪਸੂਲਾਂ ਸਮੇਤ ਸੰਨੀ ਵਾਸੀ ਗਾਲੋਵਾਲੀ ਕਾਲੋਨੀਆਂ, ਥਾਣਾ ਘਰਿੰਡਾ ਦੀ ਪੁਲਸ ਨੇ 33 ਗੋਲੀਆਂ ਸਮੇਤ ਭੰਡਾ ਵਾਸੀ ਬੋਪਾਰਾਏ ਕਲਾਂ ਤੇ ਥਾਣਾ ਕੰਬੋਅ ਦੀ ਪੁਲਸ ਨੇ 12 ਬੋਤਲਾਂ ਸ਼ਰਾਬ ਸਮੇਤ ਗੁਰਪਿੰਦਰ ਸਿੰਘ ਵਾਸੀ ਪੰਡੋਰੀ ਵਡ਼ੈਚ ਨੂੰ ਗ੍ਰਿਫਤਾਰ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ। 


Related News