ਆੜ੍ਹਤ ਤੋਂ ਕਣਕ ਦੇ ਨਗ ਚੋਰੀ ਕਰਨ ਵਾਲੇ 6 ਕਾਬੂ, ਮਾਮਲਾ ਦਰਜ

Tuesday, May 16, 2023 - 11:30 AM (IST)

ਆੜ੍ਹਤ ਤੋਂ ਕਣਕ ਦੇ ਨਗ ਚੋਰੀ ਕਰਨ ਵਾਲੇ 6 ਕਾਬੂ, ਮਾਮਲਾ ਦਰਜ

ਤਰਨਤਾਰਨ/ਖੇਮਕਰਨ (ਰਮਨ, ਸੋਨੀਆ)- ਸਰਹੱਦੀ ਕਸਬਾ ਖ਼ੇਮਕਰਨ ਦੇ ਅਧੀਨ ਪੈਂਦੀ ਦਾਣਾ ਮੰਡੀ ਵਿਖੇ ਚੋਰਾਂ ਵਲੋਂ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਦਾਣਾ ਮੰਡੀ ਵਿਚੋਂ 187 ਨਗ ਕਣਕ ਦੇ ਚੋਰੀ ਕੀਤੇ ਗਏ। ਇਸ ਸਬੰਧੀ ਪੁਲਸ ਥਾਣਾ ਖ਼ੇਮਕਰਨ ਵਿਖੇ ਸਰਬਮੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਮੀਆਂਵਾਲ ਨੇ ਪੁਲਸ ਥਾਣਾ ਖ਼ੇਮਕਰਨ ਨੂੰ ਸ਼ਿਕਾਇਤ ਕੀਤੀ ਕਿ ਉਹ ਦਾਣਾ ਮੰਡੀ ਖ਼ੇਮਕਰਨ ਵਿਖੇ ਆੜ੍ਹਤ ਕਰਦਾ ਹੈ ਅਤੇ ਇਸ ਸਮੇਂ ਮੰਡੀਆਂ ਵਿਚ ਕਣਕ ਦਾ ਸੀਜਨ ਚੱਲ ਰਿਹਾ ਹੈ, ਜਿਸ ਦੌਰਾਨ ਉਨ੍ਹਾਂ ਵਲੋਂ ਕਣਕ ਖ਼ਰੀਦੀ ਜਾ ਰਹੀ ਹੈ ਅਤੇ ਉਸ ਨੂੰ ਸਹੀ ਢੰਗ ਨਾਲ ਸਾਂਭ-ਸੰਭਾਲ ਲਈ ਰੱਖਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਭਰੇ ਪ੍ਰੋਫ਼ਾਰਮੇ 18 ਮਈ ਨੂੰ ਰਾਜਪਾਲ ਨੂੰ ਸੌਂਪੇਗੀ ਸ਼੍ਰੋਮਣੀ ਕਮੇਟੀ

ਇਸ ਦੌਰਾਨ ਬੀਤੀ 12/13 ਮਈ ਦੀ ਰਾਤ ਕੁਝ ਚੋਰਾਂ ਦੁਆਰਾ 187 ਨਗ ਕਣਕ ਦੇ ਚੋਰੀ ਕਰ ਲਈ ਗਏ, ਜਿਸ ਸਬੰਧੀ ਸੀ.ਸੀ.ਟੀ.ਵੀ ਕੈਮਰੇ ਖ਼ੰਘਾਲਣ ’ਤੇ ਪਤਾ ਲੱਗਾ ਕਿ ਸੋਨੂ ਪੁੱਤਰ ਬਾਜ ਸਿੰਘ, ਅੰਗਰੇਜ ਸਿੰਘ ਪੁੱਤਰ ਬਾਜ ਸਿੰਘ ਅਤੇ ਕਾਲਾ ਮਸੀਹ ਪੁੱਤਰ ਪਿਆਰਾ ਸਿੰਘ ਸਾਰੇ ਵਾਸੀ ਖ਼ੇਮਕਰਨ ਚਾਰ-ਪੰਜ ਅਣਪਛਾਤੇ ਬੰਦਿਆਂ ਨਾਲ ਮਿਲ ਕੇ ਕਣਕ ਲੈ ਕੇ ਜਾ ਰਹੇ ਹਨ, ਜਿਨ੍ਹਾਂ ਦੀ ਨਿਸ਼ਾਨਦੇਹੀ ਕਰਦੇ ਹੋਏ ਪੁਲਸ ਥਾਣਾ ਖ਼ੇਮਕਰਨ ਦੇ ਐੱਸ.ਐੱਚ.ਓ ਇੰਸਪੈਕਟਰ ਕੰਵਲਜੀਤ ਰਾਏ ਨੇ ਕਣਕ ਦੇ ਨਗਾਂ ਸਮੇਤ ਉਨ੍ਹਾਂ ਨੂੰ ਕਾਬੂ ਕਰ ਲਿਆ। ਉਕਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚੇ ਦੀ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਘੱਟ ਗਿਣਤੀ ਕਮਿਸ਼ਨ ਨੇ ਲਿਆ ਸਖ਼ਤ ਐਕਸ਼ਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News