ਨਾਬਾਲਿਗ ਕੁੜੀ ਦੇ ਵਿਆਹ ਮਾਮਲੇ ’ਚ 5 ਮੈਂਬਰ ਨਾਮਜ਼ਦ, ਪੁਲਸ ਕਾਰਵਾਈ ’ਤੇ ਉੱਠੇ ਕਈ ਸਵਾਲ

Tuesday, Feb 06, 2024 - 01:43 PM (IST)

ਨਾਬਾਲਿਗ ਕੁੜੀ ਦੇ ਵਿਆਹ ਮਾਮਲੇ ’ਚ 5 ਮੈਂਬਰ ਨਾਮਜ਼ਦ, ਪੁਲਸ ਕਾਰਵਾਈ ’ਤੇ ਉੱਠੇ ਕਈ ਸਵਾਲ

ਤਰਨਤਾਰਨ (ਰਮਨ)- ਨਾਬਾਲਿਗ ਕੁੜੀ ਦਾ ਵਿਆਹ ਕਰਨ ਦੇ ਮਾਮਲੇ ’ਚ ਥਾਣਾ ਵੈਰੋਵਾਲ ਦੀ ਪੁਲਸ ਨੇ ਪੀੜਤ ਕੁੜੀ ਦੇ ਬਿਆਨਾਂ ’ਤੇ ਉਸ ਦੇ ਮਾਤਾ-ਪਿਤਾ, ਪਤੀ, ਸੱਸ, ਸਹੁਰਾ ਖ਼ਿਲਾਫ਼ ਚਾਈਲਡ ਮੈਰਿਜ ਐਕਟ ਦੀ ਧਾਰਾ ਹੇਠ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਪੀੜਤ ਕੁੜੀ ਨੇ ਕੋਈ ਵੀ ਦਰਖਾਸਤ ਦੇਣ ਤੋਂ ਜਿੱਥੇ ਇਨਕਾਰ ਕੀਤਾ ਹੈ, ਉਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਸਬ-ਇੰਸਪੈਕਟਰ ਵੱਲੋਂ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਮੁਖੀ ਸਮੇਤ ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਪਾਰਲੀਮੈਂਟ ’ਚ ਕੀਤੀ ਸ਼ਿਰਕਤ

ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀ ਨਿਵਾਸੀ ਇਕ ਨਾਬਾਲਿਗ ਕੁੜੀ, ਜਿਸ ਦੀ ਉਮਰ ਕਰੀਬ 17 ਸਾਲ ਦੱਸੀ ਜਾ ਰਹੀ ਹੈ, ਦਾ ਵਿਆਹ 5 ਨਵੰਬਰ 2023 ਨੂੰ ਉਸਦੇ ਮਾਪਿਆਂ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਿਤ ਇਕ ਮੁੰਡੇ ਨਾਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਹੁਣ ਉਕਤ ਨਾਬਾਲਿਗ ਕੁੜੀ ਤਿੰਨ ਮਹੀਨਿਆਂ ਦੀ ਗਰਭਵਤੀ ਵੀ ਹੋ ਚੁੱਕੀ ਹੈ। ਇਸ ਮਾਮਲੇ ’ਚ ਥਾਣਾ ਵੈਰੋਵਾਲ ਦੀ ਪੁਲਸ ਨੇ ਨਾਬਾਲਿਗ ਕੁੜੀ ਦੇ ਬਿਆਨਾਂ ਹੇਠ ਉਸਦੀ ਮਾਂ, ਪਿਓ, ਪਤੀ, ਸੱਸ ਅਤੇ ਸਹੁਰੇ ਨੂੰ ਨਾਮਜ਼ਦ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਜਥੇਦਾਰ ਕਾਉਂਕੇ ਕਤਲ ਮਾਮਲਾ : ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੇ ਸਬੰਧਤ ਤਤਕਾਲੀ ਪੁਲਸ ਅਧਿਕਾਰੀਆਂ ਨੂੰ ਨੋਟਿਸ

ਜਦੋਂ ਇਸ ਸਬੰਧੀ ਪੀੜਤ ਕੁੜੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸ ਵੱਲੋਂ ਪੁਲਸ ਨੂੰ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਪਰਿਵਾਰ ਵਿਚ ਖੁਸ਼ੀ ਨਾਲ ਰਹਿ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਜੇ ਪੀੜਤ ਕੁੜੀ ਨੇ ਪੁਲਸ ਨੂੰ ਕੋਈ ਦਰਖਾਸਤ ਹੀ ਨਹੀਂ ਦਿੱਤੀ ਤਾਂ ਪੁਲਸ ਵੱਲੋਂ ਇਸ ਸਬੰਧੀ ਕਾਰਵਾਈ ਕਿਸ ਹਵਾਲੇ ਨਾਲ ਕੀਤੀ ਗਈ ਹੈ, ਇਕ ਵੱਡਾ ਸਵਾਲ ਖੜ੍ਹਾ ਕਰ ਰਿਹਾ ਹੈ। ਓਧਰ ਇਸ ਮਾਮਲੇ ਵਿਚ ਜਾਂਚ ਅਧਿਕਾਰੀ ਮਹਿਲਾ ਸਬ ਇੰਸਪੈਕਟਰ ਨੂੰ ਦਰਜ ਕੀਤੇ ਗਏ ਪਰਚੇ ਅਤੇ ਕਦੋਂ ਦਰਖਾਸਤ ਪ੍ਰਾਪਤ ਹੋਈ, ਦੀ ਕੋਈ ਜਾਣਕਾਰੀ ਨਾ ਹੋਣਾ ਇਕ ਵੱਡਾ ਸਵਾਲ ਪੈਦਾ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News