45 ਚਾਈਨਾ ਡੋਰ ਗੱਟੂ ਅਤੇ 2 ਲੱਖ ਤੋਂ ਵੱਧ ਕਰੰਸੀ ਸਣੇ 2 ਨੂੰ ਕੀਤਾ ਕਾਬੂ

Saturday, Jan 14, 2023 - 11:38 AM (IST)

45 ਚਾਈਨਾ ਡੋਰ ਗੱਟੂ ਅਤੇ 2 ਲੱਖ ਤੋਂ ਵੱਧ ਕਰੰਸੀ ਸਣੇ 2 ਨੂੰ ਕੀਤਾ ਕਾਬੂ

ਤਰਨਤਾਰਨ (ਰਮਨ)- ਡਿਪਟੀ ਕਮਿਸ਼ਨਰ ਵੱਲੋਂ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਉਪਰ ਲਗਾਈ ਗਈ ਰੋਕ ਦੇ ਹੁਕਮਾਂ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਵਿਖੇ 45 ਚਾਇਨਾ ਡੋਰ ਦੇ ਗੱਟੂਆਂ ਨੂੰ ਬਰਾਮਦ ਕਰਦੇ ਹੋਏ 2 ਲੱਖ 95 ਹਜ਼ਾਰ ਰੁਪਏ ਦੀ ਕਰੰਸੀ ਸਣੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਪੁਲਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਇਕ ਮੁਲਜ਼ਮ ਨੂੰ ਰਿਸ਼ਵਤ ਦੀ ਰਕਮ ਵਸੂਲਣ ਤੋਂ ਬਾਅਦ ਛੱਡ ਦੇਣ ਦੀ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 

ਇਹ ਵੀ ਪੜ੍ਹੋ- 8ਵੀਂ ਫੇਲ੍ਹ ਵਿਅਕਤੀ ਦਾ ਹੈਰਾਨ ਕਰਨ ਵਾਲਾ ਕਾਰਾ, ਲੱਖਾਂ ਰੁਪਏ ਦੀ ਛਾਪ ਦਿੱਤੀ ਜਾਅਲੀ ਭਾਰਤੀ ਕਰੰਸੀ

ਜਾਣਕਾਰੀ ਅਨੁਸਾਰ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਰਾਹੁਲ ਕੁਮਾਰ ਪੁੱਤਰ ਜੱਜ ਕੁਮਾਰ ਨਿਵਾਸੀ ਗਲੀ ਬੋਹੜੀ ਵਾਲੀ ਨੂੰ 30 ਚਾਈਨਾ ਡੋਰ ਦੇ ਗੱਟੂ ਅਤੇ 2 ਲੱਖ 95 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ। ਜਿਸ ਖ਼ਿਲਾਫ਼ ਥਾਣਾ ਸਿਟੀ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਮਿਲੀ ਸੂਚਨਾ ਤਹਿਤ ਇਹ ਕਾਰਵਾਈ ਸੀ. ਆਈ. ਏ. ਸਟਾਫ਼ ’ਚ ਮੌਜੂਦ ਪੁਲਸ ਅਧਿਕਾਰੀਆਂ ਵੱਲੋਂ ਕੀਤੀ ਗਈ ਸੀ, ਜਿਸ ਦੌਰਾਨ ਪੁਲਸ ਨੇ ਇਕ ਹੋਰ ਮੁਲਜ਼ਮ ਨੂੰ ਵੀ ਹਿਰਾਸਤ ’ਚ ਲੈ ਲਿਆ ਸੀ। ਪਰ ਕੁਝ ਪੱਤਰਕਾਰਾਂ ਅਤੇ ਪੁਲਸ ਦੀ ਆਪਸੀ ਮਿਲੀਭੁਗਤ ਨਾਲ ਹੋਈ ਮੋਟੀ ਰਕਮ ਦੀ ਡੀਲ ਤੋਂ ਮਗਰੋਂ ਉਕਤ ਮੁਲਜ਼ਮ ਨੂੰ ਛੱਡ ਦਿੱਤੇ ਜਾਣ ਦੀ ਸ਼ਹਿਰ ’ਚ ਪੂਰੀ ਚਰਚਾ ਬਣੀ ਹੋਈ ਹੈ।

ਇਸੇ ਦੌਰਾਨ ਥਾਣਾ ਸਿਟੀ ਅਧੀਨ ਆਉਂਦੀ ਪੁਲਸ ਚੌਕੀ ਧੌਣ ਵਿਖੇ ਏ. ਐੱਸ. ਆਈ. ਮਨਜਿੰਦਰ ਸਿੰਘ ਵੱਲੋਂ ਇਕ ਮੁਲਜ਼ਮ ਬਲਵਿੰਦਰ ਸਿੰਘ ਪੁਤਰ ਮੁਖਤਾਰ ਸਿੰਘ ਨਿਵਾਸੀ ਮੁਹੱਲਾ ਗੁਰੂ ਕਾ ਖੂਹ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਵੀ ਪੁਲਸ ਵੱਲੋਂ ਵੱਡੀ ਗਿਣਤੀ ’ਚ ਚਾਈਨਾ ਡੋਰ ਗੱਟੂ ਬਰਾਮਦ ਕੀਤੇ ਗਏ ਸਨ। ਜਿਨ੍ਹਾਂ ਨੂੰ ਪਰਚੇ ’ਚ ਘੱਟ ਗਿਣਤੀ ਦਰਸਾਉਂਦੇ ਹੋਏ ਮੁਲਜ਼ਮ ਪਾਸੋਂ ਕੁੱਝ ਮੋਟੀ ਰਕਮ ਕਥਿਤ ਤੌਰ ’ਤੇ ਵਸੂਲ ਕੀਤੀ ਗਈ ਹੈ।

ਇਹ ਵੀ ਪੜ੍ਹੋ- ਕੇਂਦਰ ਦੇ ਸਿੱਖ ਫ਼ੌਜੀਆਂ ਲਈ ਹੈਲਮੈਟ ਦੇ ਫ਼ੈਸਲੇ ਖ਼ਿਲਾਫ਼ ਜਥੇਦਾਰ ਹਰਪ੍ਰੀਤ ਸਿੰਘ ਦਾ ਤਿੱਖਾ ਪ੍ਰਤੀਕਰਮ

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸ਼ਿਵ ਸੈਨਾ ਬਾਲਠਾਕਰੇ ਦੇ ਮੀਤ ਪ੍ਰਧਾਨ ਪੰਜਾਬ ਅਸ਼ਵਨੀ ਕੁਮਾਰ ਪੱਪੂ ਨੇ ਦੱਸਿਆ ਕਿ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਸ਼ੱਕ ਦੇ ਘੇਰੇ ’ਚ ਨਜ਼ਰ ਆ ਰਹੀ ਹੈ ਜੋ ਸ਼ਹਿਰ ’ਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਐੱਸ. ਪੀ. ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸਖਤੀ ਨਾਲ ਦੀ ਚਾਈਨਾ ਡੋਰ ਦੀ ਵਿਕਰੀ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇ ਪੁਲਸ ਵੱਲੋਂ ਕੋਈ ਮੁਲਜ਼ਮ ਨੂੰ ਛੱਡਣ ਦੀ ਗੱਲ ਸਾਹਮਣੇ ਆਈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News