31 ਕਰੋੜ ਦੀ ਹੈਰੋਇਨ ਸਣੇ 4 ਸਮੱਗਲਰ ਗ੍ਰਿਫ਼ਤਾਰ

02/01/2024 11:14:18 AM

ਅੰਮ੍ਰਿਤਸਰ (ਨੀਰਜ)- ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ 31 ਕਰੋੜ ਦੀ ਹੈਰੋਇਨ ਸਮੇਤ 4 ਭਾਰਤੀ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਜਦੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਸੁੱਟੀ ਗਈ ਤਾਂ ਉਦੋਂ ਹੀ ਤਿੰਨ ਸਮੱਗਲਰ ਇਸ ਖੇਪ ਨੂੰ ਚੁੱਕਣ ਲਈ ਅੱਗੇ ਆਏ ਤਾਂ ਬੀ. ਐੱਸ. ਐੱਫ. ਨੇ ਪਹਿਲਾਂ ਹੀ ਜਾਲ ਵਿਛਾ ਦਿੱਤਾ। ਟੀਮ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਨੇੜੇ ਹੀ ਲੁਕੇ ਇੱਕ ਹੋਰ ਸਮੱਗਲਰ ਨੂੰ ਵੀ ਕਾਬੂ ਕਰ ਲਿਆ। ਸਮੱਗਲਰਾਂ ਕੋਲੋਂ ਇਕ ਪਿਸਤੌਲ, ਚਾਰ ਜ਼ਿੰਦਾ ਰੌਂਦ ਅਤੇ 70,000 ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ : ਸ਼ਰਧਾਲੂਆਂ ਦੀ ਸਹੂਲਤ ਲਈ ਡੇਰਾ ਬਾਬਾ ਨਾਨਕ ‘ਦਰਸ਼ਨ ਸਥਲ’’ਤੇ 2 ਨਵੀਆਂ ਦੂਰਬੀਨਾਂ ਸਥਾਪਿਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News