ਪਾਕਿ ''ਚ ਹਿੰਦੂ ਮਹਿਲਾ ਦੇ ਕਤਲ ਦਾ ਮਾਮਲਾ:  4 ਹਿੰਦੂ ਭਾਈਚਾਰੇ ਦੇ ਲੋਕ ਗ੍ਰਿਫ਼ਤਾਰ

Monday, Jan 09, 2023 - 12:45 PM (IST)

ਪਾਕਿ ''ਚ ਹਿੰਦੂ ਮਹਿਲਾ ਦੇ ਕਤਲ ਦਾ ਮਾਮਲਾ:  4 ਹਿੰਦੂ ਭਾਈਚਾਰੇ ਦੇ ਲੋਕ ਗ੍ਰਿਫ਼ਤਾਰ

ਗੁਰਦਾਸਪੁਰ (ਵਿਨੋਦ) : ਬੀਤੇ ਦਿਨੀਂ ਪਾਕਿਸਤਾਨ ਦੇ ਸਿੰਧ ਸੂਬੇ ਦੇ ਸੰਘਰ ਜ਼ਿਲ੍ਹੇ ਦੇ ਪਿੰਡ ਸ਼ਿਜੋਰ ’ਚ ਇਕ ਹਿੰਦੂ ਔਰਤ ਦਿਆ ਭੀਲ ਦੀ ਬੇਰਹਿਮੀ ਨਾਲ ਹੱਤਿਆ ਕਰ ਕੇ ਉਸ ਦਾ ਸਿਰ ਸਰੀਰ ਤੋਂ ਅਲੱਗ ਕਰਨ ਅਤੇ ਛਾਤੀ ਵੱਢ ਕੇ ਲਾਸ਼ ਨੂੰ ਖੇਤਾਂ ’ਚ ਸੁੱਟਣ ਦੇ ਦੋਸ਼ ’ਚ ਪਾਕਿਸਤਾਨ ਪੁਲਸ ਨੇ 4 ਹਿੰਦੂ ਭਾਈਚਾਰੇ ਦੇ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ- ਪਾਕਿ 'ਚ ਹਿੰਦੂ ਮਹਿਲਾ ਦੇ ਕਤਲ ਦਾ ਮਾਮਲਾ: ਤਿੰਨ ਮੈਂਬਰੀ ਟੀਮ ਨੂੰ 7 ਦਿਨਾਂ ’ਚ ਕੇਸ ਹੱਲ ਕਰਨ ਦੇ ਆਦੇਸ਼

ਸਰਹੱਦ ਪਾਰ ਸੂਤਰਾਂ ਅਨੁਸਾਰ ਪੁਲਸ ਨੇ ਇਸ ਕਤਲ ਬਾਰੇ ਕਿਹਾ ਕਿ ਹਿੰਦੂ ਔਰਤ ਦਿਆ ਭੀਲ ਦਾ ਕਤਲ ਤੰਤਰਿਕ ਕਾਰਨਾਂ ਕਰ ਕੇ ਕੀਤਾ ਗਿਆ ਸੀ, ਕਿਉਂਕਿ ਸਥਾਨਕ ਹਿੰਦੂ ਤੰਤਰਿਕ ਰੂਪੋ ਭੀਲ ਨੂੰ ਆਪਣੀਆਂ ਕੁਝ ਤੰਤਰਿਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਮਨੁੱਖੀ ਸਰੀਰ ਅਤੇ ਖੋਪੜੀ ਦੀ ਲੋੜ ਸੀ। ਪੁਲਸ ਨੇ ਜਦੋਂ ਰੂਪੋ ਭੀਲ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੇ ਚਾਰ ਸਾਥੀਆਂ ਨਾਲ ਮਿਲ ਕੇ ਇਹ ਕਤਲ ਕਰਨ ਦੀ ਗੱਲ ਕਬੂਲ ਕਰ ਲਈ।

ਇਹ ਵੀ ਪੜ੍ਹੋ- ਪਾਕਿ 'ਚ ਹਿੰਦੂ ਔਰਤ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ, ਸਿਰ ਧੜ ਤੋਂ ਵੱਖ ਕਰ ਖੇਤਾਂ 'ਚ ਸੁੱਟੀ ਲਾਸ਼

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


 


author

Shivani Bassan

Content Editor

Related News