3 ਮੰਜ਼ਿਲਾ ਦੁਕਾਨ ਨੂੰ ਲੱਗੀ ਅੱਗ, 25 ਲੱਖ ਰੁਪਏ ਦਾ ਸਾਮਾਨ ਅਤੇ 80 ਹਜ਼ਾਹ ਰੁਪਏ ਦੀ ਨਕਦੀ ਸੜ ਕੇ ਹੋਈ ਸੁਆਹ

Wednesday, May 25, 2022 - 10:04 AM (IST)

3 ਮੰਜ਼ਿਲਾ ਦੁਕਾਨ ਨੂੰ ਲੱਗੀ ਅੱਗ, 25 ਲੱਖ ਰੁਪਏ ਦਾ ਸਾਮਾਨ ਅਤੇ 80 ਹਜ਼ਾਹ ਰੁਪਏ ਦੀ ਨਕਦੀ ਸੜ ਕੇ ਹੋਈ ਸੁਆਹ

ਅੰਮ੍ਰਿਤਸਰ (ਅਗਨੀਹੋਤਰੀ) - ਜੀ. ਟੀ. ਰੋਡ ਖੰਡਵਾਲਾ ਛੇਹਰਟਾ ਸਥਿਤ ਇਲੈਕਟ੍ਰਿਕ ਵਰਕਸ ਦੀ ਇਕ ਤਿੰਨ ਮੰਜ਼ਿਲਾ ਦੁਕਾਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਕਾਰਨ ਦੁਕਾਨ ’ਚ ਪਏ 80 ਹਜ਼ਾਰ ਰੁਪਏ ਨਕਦ ਅਤੇ 25 ਲੱਖ ਰੁਪਏ ਦੇ ਕਰੀਬ ਦੀ ਲਾਗਤ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਕਤ ਘਟਨਾ ਦੀ ਜਾਣਕਾਰੀ ਮਿਲਣ ’ਤੇ ਮੌਕੇ ’ਤੇ ਪੁੱਜੇ ਦੁਕਾਨਦਾਰ ਕਵਲਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ 9 ਵਜੇ ਦੇ ਕਰੀਬ ਆਪਣੀ ਉਕਤ ਦੁਕਾਨ ਬੰਦ ਕਰ ਕੇ ਘਰ ਗਏ ਸਨ। ਰਾਤ ਸਾਢੇ 12 ਵਜੇ ਦੇ ਕਰੀਬ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ

ਉਨ੍ਹਾਂ ਕਿਹਾ ਕਿ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬਿਗ੍ਰੇਡ ਵਿਭਾਗ ਦੀਆਂ 4 ਗੱਡੀਆਂ ਮੌਕੇ ’ਤੇ ਪੁੱਜੀਆਂ, ਜਿਸ ਦੇ ਬਾਵਜੂਦ ਉਨ੍ਹਾਂ ਦੀ ਦੁਕਾਨ ਪੂਰੀ ਤਰ੍ਹਾਂ ਸੜ ਗਈ। ਉਨ੍ਹਾਂ ਦੱਸਿਆ ਕਿ ਉਹ ਰਾਤ ਘਰ ਜਾਣ ਸਮੇਂ ਦੁਕਾਨ ’ਚ ਬੈਟਰੀ ਨੂੰ ਚਾਰਜ ਕਰਨ ਲਈ ਲਾ ਕੇ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਲੈਕਟ੍ਰਿਕ ਦੁਕਾਨ ਦੇ ਅੰਦਰ ਪਏ 80 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਅਤੇ ਦੁਕਾਨ ਦੇ ਅੰਦਰ ਪਏ ਫਰਿੱਜ, ਇਨਵਰਟਰ, ਬੈਟਰੀਆਂ ਆਦਿ ਕਰੀਬ 25 ਲੱਖ ਰੁਪਏ ਦੀ ਲਾਗਤ ਦਾ ਸਾਮਾਨ ਸੜ ਗਿਆ ਹੈ। ਦੁਕਾਨ ’ਚ ਅੱਗ ਬਿਜਲੀ ਦੇ ਸ਼ਾਟ-ਸਰਕਟ ਜਾਂ ਚਾਰਜ ਲੱਗੀ ਬੈਟਰੀ ਦੇ ਫੱਟਣ ਨਾਲ ਲੱਗੀ ਹੈ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਪੜ੍ਹੋ ਇਹ ਵੀ ਖ਼ਬਰ: ਭਿੱਖੀਵਿੰਡ ’ਚ ਸੁਨਿਆਰੇ ਨੂੰ ਅਗਵਾ ਕਰ ਬੇਰਹਿਮੀ ਨਾਲ ਕੀਤਾ ਕਤਲ, ਪਿੰਡ ਰੈਸ਼ੀਆਣਾ ਨੇੜਿਓ ਬਰਾਮਦ ਹੋਈ ਲਾਸ਼

 


author

rajwinder kaur

Content Editor

Related News