ਕਰਫ਼ਿਊ ਦੌਰਾਨ ਸ਼ਰਾਬੀ ਹਾਲਤ ’ਚ ਘੁੰਮਣ ਵਾਲੇ 3 ਗ੍ਰਿਫ਼ਤਾਰ

Thursday, Jun 11, 2020 - 12:59 AM (IST)

ਕਰਫ਼ਿਊ ਦੌਰਾਨ ਸ਼ਰਾਬੀ ਹਾਲਤ ’ਚ ਘੁੰਮਣ ਵਾਲੇ 3 ਗ੍ਰਿਫ਼ਤਾਰ

ਤਰਨਤਾਰਨ, (ਰਾਜੂ)- ਥਾਣਾ ਸਦਰ ਪੱਟੀ ਪੁਲਸ ਨੇ ਕਰਫ਼ਿਊ ਦੌਰਾਨ ਰਾਤ ਸਮੇਂ ਬਿਨਾਂ ਵਜ੍ਹਾ ਸ਼ਰਾਬੀ ਹਾਲਤ ਵਿਚ ਘੁੰਮਣ ’ਤੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਕਸਬਾ ਘਰਿਆਲਾ ਵਿਖੇ ਸ਼ਰਾਬੀ ਹਾਲਤ ਵਿਚ ਘੁੰਮਦੇ 3 ਨੌਜਵਾਨਾਂ ਨੂੰ ਰੋਕਿਆ, ਜਿਨ੍ਹਾਂ ਨੂੰ ਕਰਫ਼ਿਊ ਦੌਰਾਨ ਰਾਤ ਸਮੇਂ ਬਿਨਾਂ ਵਜ੍ਹਾ ਘੁੰਮਣ ਦਾ ਕਾਰਨ ਪੁੱਛਿਆ ਤਾਂ ਉਕਤ ਵਿਅਕਤੀ ਕੋਈ ਠੋਸ ਜਵਾਬ ਨਹੀਂ ਦੇ ਸਕਦੇ। ਉਕਤ ਨੌਜਵਾਨਾਂ ਦੀ ਪਹਿਚਾਣ ਤਾਲਬ ਸਿੰਘ, ਹਰਜਿੰਦਰ ਸਿੰਘ ਅਤੇ ਗੁਰਲਾਲ ਸਿੰਘ ਵਾਸੀਆਨ ਘਰਿਆਲਾ ਵਜੋਂ ਹੋਈ। ਇਨ੍ਹਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


author

Bharat Thapa

Content Editor

Related News