ਘਰੇਲੂ ਕਲੇਸ਼ ਕਾਰਣ 2 ਵਿਅਕਤੀਆਂ ਨੇ ਪੀਤੀ ਜ਼ਹਿਰੀਲੀ ਦਵਾਈ

07/22/2019 7:29:11 PM

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ)— ਸਦਰ ਥਾਣੇ ਨਾਲ ਸਬੰਧਤ ਦੋ ਪਿੰਡਾਂ 'ਚ 2 ਵਿਅਕਤੀਆਂ ਵੱਲੋਂ ਘਰੇਲੂ ਕਲੇਸ਼ ਕਾਰਨ ਜ਼ਹਿਰੀਲੀ ਦਵਾਈ ਪੀਣ ਦੀ ਖਬਰ ਹੈ। ਜਾਣਕਾਰੀ ਦਿੰਦੇ ਹੋਏ ਵਿਕਟਰ ਮਸੀਹ ਪੁੱਤਰ ਅਜੀਤ ਪਿੰਡ ਕਾਦੀਆਂਵਾਲੀ ਦੇ ਰਿਸ਼ਤੇਦਾਰਾਂ ਨੇ ਸਿਵਲ ਹਸਪਤਾਲ ਵਿਖੇ ਦੱਸਿਆ ਕਿ ਵਿਕਟਰ ਮਸੀਹ ਟੈਂਪੂ ਚਲਾ ਕੇ ਘਰ ਦਾ ਗੁਜ਼ਾਰਾ ਕਰਦਾ ਹੈ। ਸੋਮਵਾਰ ਸਵੇਰੇ ਉੁਸ ਦੀ ਆਪਣੀ ਪਤਨੀ ਨਾਲ ਅਣਬਣ ਹੋਣ ਕਾਰਣ ਗੱਲ ਇੰਨੀ ਵਧ ਗਈ ਕਿ ਉਸ ਨੇ ਜ਼ਹਿਰੀਲੀ ਦਵਾਈ ਪੀ ਲਈ। ਇਸ ਕਾਰਣ ਉਸ ਦੀ ਹਾਲਤ ਖਰਾਬ ਹੋ ਗਈ। ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸੇ ਤਰ੍ਹਾਂ ਰਾਕੇਸ਼ ਪੁੱਤਰ ਜਗੀਰ ਮਸੀਹ ਵਾਸੀ ਨਬੀਪੁਰ ਕਾਲੋਨੀ ਵੱਲੋਂ ਵੀ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਪੀ ਲਈ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਾਕੇਸ਼ ਦੇ ਭਰਾ ਲੱਕੀ ਨੇ ਦੱਸਿਆ ਕਿ ਰਾਕੇਸ਼ ਕੁਮਾਰ ਪੇਂਟਰ ਦਾ ਕੰਮ ਕਰਦਾ ਹੈ। ਸੋਮਵਾਰ ਸਵੇਰੇ ਉਸ ਨੇ ਘਰੇਲੂ ਕਲੇਸ਼ ਕਾਰਣ ਜ਼ਹਿਰੀਲੀ ਦਵਾਈ ਪੀ ਲਈ। ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।


KamalJeet Singh

Content Editor

Related News